ਕੱਲ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

punjabi movies Munda Faridkotia Releasing on 14th June
ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ 'ਮੁੰਡਾ ਫਰੀਦਕੋਟੀਆ'

ਕੱਲ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ”:ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰੌਸ਼ਨ ਪ੍ਰਿੰਸ ਤੇ ਅਦਾਕਾਰਾ ਸ਼ਰਨ ਕੌਰ ਦੀ ਆਉਣ ਵਾਲੀ ਫਿਲਮ ‘ਮੁੰਡਾ ਫਰੀਦਕੋਟੀਆ’ ਹਾਲ ਹੀ ‘ਚ ਸੁਰਖੀਆਂ ਵਿਚ ਹੈ।ਪੰਜਾਬੀ ਇੰਡਸਟਰੀ ਤੇ ਪੰਜਾਬੀ ਨੌਜਾਵਨਾਂ ਦੇ ਦਿਲਾਂ ਦੀ ਧੜਕਣ ਰੌਸ਼ਨ ਪ੍ਰਿੰਸ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਲਈ ਪਸੰਦੀਦਾ ਸਖਸ਼ੀਅਤ ਵਜੋਂ ਜਾਣੇ ਜਾਂਦੇ ਹਨ।ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲ – ਨਾਲ ਫ਼ਿਲਮਾਂ ਵਿੱਚ ਵੀ ਆਪਣੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦੇ ਹਨ। ਅਦਾਕਾਰ ਰੌਸ਼ਨ ਪ੍ਰਿੰਸ ਦੀ ਆਉਣ ਵਾਲੀ ਫਿਲਮ ‘ਮੁੰਡਾ ਫਰੀਦਕੋਟੀਆ ਦਾ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ , ਜੋ 14 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।

punjabi movies Munda Faridkotia Releasing on 14th June
ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਅਦਾਕਾਰ ਰੌਸ਼ਨ ਪ੍ਰਿੰਸ ਦੀ ਪੰਜਾਬੀ ਫਿਲਮ “ਮੁੰਡਾ ਫਰੀਦਕੋਟੀਆ” ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ।ਇਸ ਫ਼ਿਲਮ ਦਾ ਟ੍ਰੇਲਰ ਕਾਫ਼ੀ ਦਿਨ ਪਹਿਲਾਂ ਰੀਲੀਜ਼ ਹੋ ਗਿਆ ਸੀ ,ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵਿੱਚ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਵੱਧ ਗਈ। ਫ਼ਿਲਮ ‘ਮੁੰਡਾ ਫਰੀਦਕੋਟੀਆ ‘ ਜਿਸ ਦੀ ਪਹਿਲੀ ਝਲਕ ਇੱਕ ਪੋਸਟਰ ਰਾਹੀਂ ਦੇਖਣ ਨੂੰ ਮਿਲੀ ,ਜੋ ਕਿ ਕਾਫੀ ਦਿਲਕਸ਼ ਹੈ। ਫ਼ਿਲਮ ਨੂੰ ਲੈ ਕੇ ਫਰੀਦਕੋਟ ਦੇ ਰਹਿਣ ਵਾਲੇ ਹਰ ਬਜ਼ੁਰਗ, ਨੌਜਵਾਨ ਵਿੱਚ ਤਾਂ ਉਤਸ਼ਾਹ ਦੇਖਣ ਨੂੰ ਮਿਲ ਹੀ ਰਿਹਾ ਹੈ ,ਉੱਥੇ ਹੀ ਰੌਸ਼ਨ ਪ੍ਰਿੰਸ ਦੇ ਫੈਨਜ਼ ਨੂੰ ਵੀ ਉਨ੍ਹਾਂ ਦੀ ਫ਼ਿਲਮ ਦੇ ਆਉਣ ਦਾ ਇੰਤਜ਼ਾਰ ਹੈ।ਸੋ ਆਸ ਕਰਦੇ ਹਾਂ ਕਿ 14 ਜੂਨ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖ਼ਰੀ ਉਤਰੇਗੀ।

punjabi movies Munda Faridkotia Releasing on 14th June
ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਇਹ ਫਿਲਮ ਮਨਦੀਪ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਦਲਜੀਤ ਸਿੰਘ ਅਤੇ ਮੌਂਟੀ ਸਿੱਕਾ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ ਵੱਲੋਂ 14 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਕੀਤੀ ਜਾ ਰਹੀ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਫਿਲਮ ‘ਚ ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ ਅਤੇ ਹੋਬੀ ਧਾਲੀਵਾਲ ਵਰਗੇ ਕਈ ਵੱਡੇ ਅਦਾਕਾਰ ਨਜ਼ਰ ਆਉਣਗੇ।

punjabi movies Munda Faridkotia Releasing on 14th June
ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਜੇਕਰ ਮੁੰਡਾ ਫਰੀਦਕੋਟੀਆ ਦੀ ਗੱਲ ਕਰੀਏ ਤਾਂ ਨਾਮ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਫਰੀਦਕੋਟ ‘ਚ ਰਹਿਣ ਵਾਲੇ ਇੱਕ ਨੌਜਵਾਨ ‘ਤੇ ਅਧਾਰਿਤ ਹੈ। ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਰਾਂਝਾ ਰੀਫਿਉਜੀ ‘ ਵਾਂਗ ਇਸ ਫ਼ਿਲਮ ਦੀ ਕਹਾਣੀ ਦਾ ਸੰਬੰਧ ਵੀ ਪਾਕਿਸਤਾਨ ਨਾਲ ਹੈ। ਫਿਲਮ ਦੀ ਸ਼ੂਟਿੰਗ ਫਰੀਦਕੋਟ ਤੋਂ ਇਲਾਵਾ ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਪਿੰਡਾਂ/ਸ਼ਹਿਰਾਂ ਵਿਚ ਵੀ ਕੀਤੀ ਗਈ ਹੈ।

punjabi movies Munda Faridkotia Releasing on 14th June
ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ ‘ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ

ਦੱਸ ਦੇਈਏ ਕਿ ਅਦਾਕਾਰ ਰੌਸ਼ਨ ਪ੍ਰਿੰਸ ਪੰਜਾਬੀ ਸੰਗੀਤ/ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਗਾਇਕ, ਅਦਾਕਾਰ ਅਤੇ ਗੀਤ ਲੇਖਕ ਹਨ।ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਵਾਜ਼ ਪੰਜਾਬ ਦੇ ਸਿੰਗਿੰਗ ਸ਼ੋਅ ਤੋਂ ਕੀਤੀ ਸੀ। ਰੌਸ਼ਨ ਪ੍ਰਿੰਸ ਨੇ ਆਪਣੀ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਫ਼ਿਲਮ ‘ਲਗਦਾ ਇਸ਼ਕ ਹੋ ਗਿਆ’ ਤੋਂ ਕੀਤੀ ਸੀ ਅਤੇ ਇਹ ਸਾਬਿਤ ਕੀਤਾ ਸੀ ਕਿ ਉਹ ਚੰਗੇ ਗਾਇਕ ਹੋਣ ਦੇ ਨਾਲ ਵਧੀਆ ਅਦਾਕਾਰ ਵੀ ਹਨ।ਉਸ ਤੋ ਬਾਅਦ ਉਨ੍ਹਾਂ ਨੇ ਸਿਰਫਿਰੇ, ਨੌਟੀ ਜੱਟਸ, ਫੇਰ ਮਾਮਲਾ ਗੜਬੜ -ਗੜਬੜ , ਇਸ਼ਕ ਬਰਾਂਡੀ ਅਤੇ ਲਾਵਾ ਫੇਰੇ ਵਰਗੀਆਂ ਕਈ ਹਿਟ ਫ਼ਿਲਮਾਂ ਵਿਚ ਕੰਮ ਕੀਤਾ ਹੈ।
-PTCNews