Sat, Jan 28, 2023
Whatsapp

52 ਸਾਲਾ ਵਿਅਕਤੀ ਆਇਆ ਚਾਇਨਾ ਡੋਰ ਦੀ ਲਪੇਟ ’ਚ, ਲੱਗੇ 35 ਟਾਂਕੇ

ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਵਿਖੇ ਖੇਤਾਂ ਚੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਇਕ 52 ਸਾਲਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ।

Written by  Aarti -- January 23rd 2023 01:30 PM
52 ਸਾਲਾ ਵਿਅਕਤੀ ਆਇਆ ਚਾਇਨਾ ਡੋਰ ਦੀ ਲਪੇਟ ’ਚ, ਲੱਗੇ 35 ਟਾਂਕੇ

52 ਸਾਲਾ ਵਿਅਕਤੀ ਆਇਆ ਚਾਇਨਾ ਡੋਰ ਦੀ ਲਪੇਟ ’ਚ, ਲੱਗੇ 35 ਟਾਂਕੇ

ਵਿੱਕੀ ਅਰੋੜਾ (ਹੁਸ਼ਿਆਰਪੁਰ, 23 ਜਨਵਰੀ): ਬੇਸ਼ੱਕ ਸੂਬੇ ਭਰ ’ਚ ਚਾਇਨਾ ਡੋਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਡੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਖੇਤਾਂ ਚੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਇਕ 52 ਸਾਲਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। 

ਜ਼ਖਮੀ ਵਿਅਕਤੀ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ  ਡਾਕਟਰਾਂ ਵਲੋਂ ਉਸਦਾ ਆਪਰੇਸ਼ਨ ਕਰਨ ਤੋਂ ਬਾਅਦ ਮੂੰਹ ਅਤੇ ਨੱਕ ਤੇ 35 ਟਾਂਕੇ ਲਗਾਏ ਗਏ। ਜ਼ਖਮੀ ਹੋਏ ਵਿਅਕਤੀ ਦੀ ਪਛਾਣ ਦਲਜੀਤ ਸਿੰਘ ਵਾਸੀ ਪਿੱਪਲਾਂਵਾਲਾ ਵਜੋਂ ਹੋਈ ਹੈ।


ਜਾਣਕਾਰੀ ਦਿੰਦਿਆਂ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਪਿੰਡ ਨਸਰਾਲਾ ਚ ਸਥਿਤ ਆਪਣੇ ਖੇਤਾਂ ਚ ਕੰਮ ਕਰਨ ਤੋਂ ਬਾਅਦ ਘਰ ਵਾਪਿਸ ਆ ਰਹੇ ਸੀ ਤੇ ਜਿਵੇਂ ਹੀ ਪਿੱਪਲਾਂਵਾਲਾ ਅੱਡੇ ’ਚ ਪਹੁੰਚੇ ਤਾਂ ਪਤੰਗ ਨਾਲ ਆ ਰਹੀ ਚਾਇਨਾ ਡੋਰ ਉਨ੍ਹਾਂ ਦੇ ਮੂੰਹ ਅਤੇ ਨੱਕ ਤੇ ਫਿਰ ਗਈ ਜਿਸ ਕਾਰਨ ਨੱਕ ਦਾ ਕੁਝ ਹਿੱਸਾ ਅਲੱਗ ਹੋ ਗਿਆ ਤੇ ਮੂੰਹ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਵਲੋਂ ਕਰੀਬ 2 ਘੰਟੇ ਦਾ ਆਪਰੇਸ਼ਨ ਕਰਨ ਤੋਂ ਬਾਅਦ ਮੂੰਹ ਅਤੇ ਨੱਕ ਤੇ 35 ਟਾਂਕੇ ਲਗਾਏ ਗਏ।

ਉੱਥੇ ਹੀ ਮੌਕੇ ’ਤੇ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀ ਐਮ ਮਾਨ ਨੇ ਵੀ ਹਸਪਤਾਲ ਪਹੁੰਚ ਜ਼ਖਮੀ ਵਿਅਕਤੀ ਦਾ ਹਾਲ ਜਾਣਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਤਲ ਡੋਰ ਦੀ ਵਰਤੋਂ ਨਾ ਕਰਨ।

ਇਹ ਵੀ ਪੜ੍ਹੋ: ਸਿਗਰੇਟ ਪੀਣ ’ਤੇ ਪੁਲਿਸ ਨੇ ਰੋਕਿਆ ਤਾਂ ਨੌਜਵਾਨ ਨੇ ਕੀਤਾ ਇਹ ਕਾਰਾ, ਦਿੱਤੀ ਇਸ ਸਾਬਕਾ ਮੰਤਰੀ ਦੀ ਧਮਕੀ

- PTC NEWS

adv-img

Top News view more...

Latest News view more...