Advertisment

ਕੁਰਕੀ ਦੇ ਵਿਰੋਧ ’ਚ ਬੀਕੇਯੂ ਉਗਰਾਹਾਂ ਨੇ ਘੇਰਿਆ ਐਸਡੀਐਮ ਦਫ਼ਤਰ, ਕੀਤੀ ਨਾਅਰੇਬਾਜ਼ੀ

ਤਲਵੰਡੀ ਸਾਬੋ ਵਿਖੇ 6 ਕਿਸਾਨਾਂ ਦੀ ਆਈ ਕੁਰਕੀ ਦੇ ਵਿਰੋਧ ਵਿਚ ਬੀਕੇਯੂ ਉਗਰਾਹਾਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ।

author-image
Aarti
New Update
ਕੁਰਕੀ ਦੇ ਵਿਰੋਧ ’ਚ ਬੀਕੇਯੂ ਉਗਰਾਹਾਂ ਨੇ ਘੇਰਿਆ ਐਸਡੀਐਮ ਦਫ਼ਤਰ, ਕੀਤੀ ਨਾਅਰੇਬਾਜ਼ੀ
Advertisment

ਮੁਨੀਸ਼ ਗਰਗ (ਬਠਿੰਡਾ, 30 ਜਨਵਰੀ):  ਤਲਵੰਡੀ ਸਾਬੋ ਵਿਖੇ 6 ਕਿਸਾਨਾਂ ਦੀ ਆਈ ਕੁਰਕੀ ਦੇ ਵਿਰੋਧ ਵਿਚ ਬੀਕੇਯੂ ਉਗਰਾਹਾਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਸੈਂਕੜੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਲ ਹੀ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। 

Advertisment

ਦੱਸ ਦਈਏ ਕਿ ਸਬ ਡਵੀਜਨ ਤਲਵੰਡੀ ਸਾਬੋ ਪਿੰਡ ਚੱਠੇਵਾਲਾ ਦੇ ਛੇ ਕਿਸਾਨਾਂ ਦੀ ਕੁਰਕੀ ਇਕਾਈਆਂ ਵੱਲੋਂ ਲਿਆਂਦੀ ਗਈ ਹੈ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। 

ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਉਕਤ ਆੜ੍ਹਤੀਆਂ ਵੱਲੋਂ ਕੈਪਟਨ ਦੀ ਸਰਕਾਰ ਵਿਚ ਕਿਸਾਨਾਂ ਦੀ ਕੁਰਕੀ ਲਿਆਂਦੀ ਗਈ ਸੀ ਪਰ ਕਿਸਾਨਾਂ ਦੇ ਰੋਹ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਹੁਣ ਇੱਕ ਵਾਰ ਫਿਰ ਸੀਐੱਮ ਭਗਵੰਤ ਮਾਨ ਦੀ ਸਰਕਾਰ ਵਿੱਚ ਕਿਸਾਨਾਂ ਦੀਆਂ ਕੁਰਕੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਕਿਸਮ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: IAS ਸੰਜੇ ਪੋਪਲੀ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਰੈਗੂਲਰ ਜ਼ਮਾਨਤ ਦੀ ਪਟੀਸ਼ਨ ਖਾਰਜ

- PTC NEWS
punjab-government bathinda latest-farmer-protest-news
Advertisment

Stay updated with the latest news headlines.

Follow us:
Advertisment