Advertisment

ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ 'ਚ ਮੌਤ

author-image
Pardeep Singh
New Update
ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ 'ਚ ਮੌਤ
Advertisment

 ਚੰਡੀਗੜ੍ਹ: ਸਟੂਡੈਂਟ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਗਈ ਇਸ਼ਨੀਤ ਕੌਰ ਦੀ ਬੀਤੇ ਦਿਨ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਈ ਸੀ ਅਤੇ ਡਾਊਨਟਾਊਨ ਬੈਰੀ, ਟੋਰਾਂਟੋ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕੀਤਾ ਸੀ।

ਇਸ਼ਨੀਤ ਨੂੰ ਕੁਝ ਮਹੀਨਿਆਂ ਲਈ ਪੀ.ਆਰ. ਮਿਲਣ ਹੀ ਵਾਲੀ ਸੀ ਕਿ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਨੀਤ ਦੀ ਲਾਸ਼ ਉਸ ਦੀ ਕਾਰ ਦੀ ਡਰਾਈਵਿੰਗ ਸੀਟ 'ਤੇ ਪਈ ਮਿਲੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

- PTC NEWS
latest-news punjabi-news punjabi-students
Advertisment

Stay updated with the latest news headlines.

Follow us:
Advertisment