Advertisment

ਲਤੀਫਪੁਰਾ ਮੁੜ ਵਸੇਬਾ ਕਮੇਟੀ ਵੱਲੋਂ ਧਰਨਾ ਖਤਮ ਕਰ ਕੀਤਾ ਇਹ ਵੱਡਾ ਐਲਾਨ

ਲਤੀਫਪੁਰਾ ਮੁੜ ਵਸੇਬਾ ਕਮੇਟੀ ਵੱਲੋਂ ਪੀਏਪੀ ਨੇੜੇ ਹਾਈਵੇਅ ਨੂੰ ਜਾਮ ਕਰ ਧਰਨਾ ਦਿੱਤਾ ਹੋਇਆ ਸੀ। ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ 16 ਜਨਵਰੀ ਨੂੰ ਮੁੜ ਤੋਂ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।

author-image
Aarti
Updated On
New Update
ਨਵੇਂ ਸਾਲ ਦੇ ਪਹਿਲੇ ਦਿਨ ਲਤੀਫ਼ਪੁਰ ਪੀੜਤਾਂ ਨੇ PAP ਚੌਂਕ ’ਚ ਲਾਇਆ ਧਰਨਾ
Advertisment

ਜਲੰਧਰ: ਜ਼ਿਲ੍ਹੇ ਦੇ ਲਤੀਫਪੁਰ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿੱਚ ਅੱਜ ਪੀੜਤਾਂ ਲੋਕਾਂ ਨੇ ਇਨਸਾਫ ਦੇ ਲਈ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

Advertisment

ਮਿਲੀ ਜਾਣਕਾਰੀ ਮੁਤਾਬਿਕ ਇਨਸਾਫ ਦੇ ਲਈ ਪੀੜਤ ਲੋਕਾਂ ਨੇ ਪੀਏਪੀ ਨੇੜੇ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਹੁਣ ਪੀੜਤਾਂ ਨੇ ਧਰਨਾ ਖਤਮ ਕਰ ਦਿੱਤਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਲਤੀਫ਼ਪੁਰ ਪੀੜਤਾਂ ਵੱਲੋਂ ਤਕਰੀਬਨ ਪੌਣੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਨਾਲ ਹੀ 16 ਜਨਵਰੀ ਨੂੰ ਮੁੜ ਤੋਂ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਨਾਲ ਹੀ ਲਤੀਫਪੁਰਾ ਮੁੜ ਵਸੇਬਾ ਕਮੇਟੀ ਵੱਲੋਂ ਇਹ ਵੀ ਐਲਾਨ ਕੀਤਾ ਕਿ ਧਰਨਾ ਪ੍ਰਦਰਸ਼ਨ ਦੌਰਾਨ ਸੜਕੀ ਆਵਾਜਾਈ ਦੇ ਨਾਲ ਨਾਲ ਰੇਲ ਆਵਾਜਾਈ ਨੂੰ ਵੀ ਰੋਕਿਆ ਜਾਵੇਗਾ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਬੰਧੀ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇ ਜਾਮ ਕਰਨ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਸੀ।

-ਰਿਪੋਰਟਰ ਪਤਰਸ ਮਸੀਹ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਮੁਹਾਲੀ 'ਚ ਉਸਾਰੀ ਅਧੀਨ ਡਿੱਗੀ ਇਮਾਰਤ ਮਾਮਲਾ, ਮਲਬੇ ਹੇਠਾਂ ਦੱਬੇ ਮਜ਼ਦੂਰਾਂ ਚੋਂ ਇੱਕ ਦੀ ਹੋਈ ਮੌਤ

- PTC NEWS
punjab-government jalandhar latifpura-demolition
Advertisment

Stay updated with the latest news headlines.

Follow us:
Advertisment