Fri, Jan 27, 2023
Whatsapp

35 ਮੋਬਾਇਲ ਚੋਰੀ ਕਰ ਫਰਾਰ ਹੋਇਆ ਚੋਰ ਪੁਲਿਸ ਅੜਿੱਕੇ

Written by  Aarti -- December 10th 2022 06:31 PM
35 ਮੋਬਾਇਲ ਚੋਰੀ ਕਰ ਫਰਾਰ ਹੋਇਆ ਚੋਰ ਪੁਲਿਸ ਅੜਿੱਕੇ

35 ਮੋਬਾਇਲ ਚੋਰੀ ਕਰ ਫਰਾਰ ਹੋਇਆ ਚੋਰ ਪੁਲਿਸ ਅੜਿੱਕੇ

ਯੋਗੇਸ਼ (ਹੁਸ਼ਿਆਰਪੁਰ, 10 ਦਸੰਬਰ): ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ 35 ਮੋਬਾਇਲਾਂ ਦੇ ਨਾਲ ਇੱਕ ਚੋਰ ਨੂੰ ਕਾਬੂ ਕੀਤਾ। ਮਾਮਲੇ ਸਬੰਧੀ ਡੀਐਸਪੀ ਨੇ ਦੱਸਿਆ ਕਿ ਹਰਜੀਤ ਸਿੰਘ ਜੋ ਕਿ ਟਾਂਡਾ ਦੇ ਰਹਿਣ ਵਾਲੇ ਹਨ ਦੀ ਸਤਨਾਮ ਐਕਸਪੋਰਟ ਮੋਬਾਇਲ ਨਾਂ ਤੋਂ ਦੁਕਾਨ ਚਲਾਉਂਦੇ ਹਨ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। 

ਡੀਐਸਪੀ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਰਾਤ ਦੇ ਸਮੇਂ ਹਰਜੀਤ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਘਰ ਚੱਲੇ ਗਏ ਸੀ ਪਰ ਜਿਵੇਂ ਹੀ ਉਹ ਅਗਲੀ ਸਵੇਰ ਦੁਕਾਨ ’ਤੇ ਆਏ ਤਾਂ ਦੁਕਾਨ ਦਾ ਸ਼ੱਟਰ ਦੇ ਤਾਲੇ ਟੁੱਟੇ ਹੋਏ ਦੇਖੇ ਅਤੇ ਸ਼ੀਸ਼ੇ ਵੀ ਭੰਨੇ ਹੋਏ ਸੀ। ਜਿਵੇਂ ਹੀ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਉਂਟਰ ਤੋਂ ਇੱਕ ਡਮੀ ਫੋਨ ਅਤੇ ਦੁਕਾਨ ਚ ਰੱਖੇ 35 ਕੀਮਤੀ ਮੋਬਾਇਲ ਫੋਨ ਚੋਰੀ ਕਰ ਲਏ ਗਏ ਹਨ। 


ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਟਾਂਡਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਸਕੀਨ ਅਲੀ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਅਤੇ ਇਸ ਕੋਲੋਂ ਚੋਰੀ ਕੀਤੇ ਗਏ ਮੋਬਾਇਲ ਵੀ ਬਰਾਮਦ ਕਰ ਲਏ ਗਏ ਹਨ। ਫਿਲਹਾਲ ਉਨ੍ਹਾਂ ਨੇ ਕਾਬੂ ਕੀਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਕਤਲ ਲਈ ਅਸਲਾ ਸਪਲਾਈ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ

- PTC NEWS

adv-img

Top News view more...

Latest News view more...