Advertisment

ਟੱਕਰ ਮਾਰ ਫਰਾਰ ਹੋਇਆ ਪੀ.ਆਰ.ਟੀ.ਸੀ ਡਰਾਈਵਰ, ਮਹਿਲਾ ਦੀ ਮੌਕੇ 'ਤੇ ਮੌਤ

author-image
ਜਸਮੀਤ ਸਿੰਘ
New Update
ਟੱਕਰ ਮਾਰ ਫਰਾਰ ਹੋਇਆ ਪੀ.ਆਰ.ਟੀ.ਸੀ ਡਰਾਈਵਰ, ਮਹਿਲਾ ਦੀ ਮੌਕੇ 'ਤੇ ਮੌਤ
Advertisment

ਅੰਮ੍ਰਿਤਸਰ, 12 ਦਸੰਬਰ: ਅੰਮ੍ਰਿਤਸਰ ਵਿੱਚ ਬੱਸ ਸਟੈਂਡ ਨੇੜੇ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਔਰਤ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਦਰਦਨਾਕ ਸੀ ਕਿ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੀ ਪਛਾਣ 63 ਸਾਲਾ ਰਾਣੀ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਸ਼ਹਿਨਾਜ਼ ਗਿੱਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਮਾਂ ਨਾਲ ਰਾਮਬਾਗ ਤੋਂ ਬੱਸ ਸਟੈਂਡ ਵੱਲ ਜਾ ਰਿਹਾ ਸੀ। ਉਦੋਂ ਅੰਮ੍ਰਿਤਸਰ ਤੋਂ ਅਬੋਹਰ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਨੇ ਤੇਜ਼ ਰਫ਼ਤਾਰ ਨਾਲ ਆ ਕੇ ਉਸ ਦੀ ਮਾਂ ਨੂੰ ਕੁਚਲ ਦਿੱਤਾ। ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਅਜੇ ਆਪਣੇ ਆਪ ਨੂੰ ਸੰਭਾਲਿਆ ਹੀ ਸੀ ਕਿ ਡਰਾਈਵਰ ਬੱਸ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।



ਇਹ ਵੀ ਪੜ੍ਹੋ: ਲਾੜੇ ਨੇ ਲਾੜੀ ਨੂੰ ਗਿਫਟ ਕੀਤਾ ਖੋਤਾ, ਲਾੜੀ ਨੇ ਕੀਤਾ ਖੂ਼ਬ ਪਸੰਦ

ਪੁਲਿਸ ਥਾਣਾ ਰਾਮਬਾਗ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ। ਬੱਸ ਡਿਪੂ ਤੋਂ ਬੱਸ ਡਰਾਈਵਰ ਦਾ ਵੇਰਵਾ ਹਾਸਲ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ, ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

- PTC NEWS
punjabi-news amritsar speeding-bus
Advertisment

Stay updated with the latest news headlines.

Follow us:
Advertisment