Advertisment

ਪੰਜਾਬ 'ਚ ਹੋ ਰਹੀ ਬਾਰਿਸ਼ ਲੋਕਾਂ ਨੂੰ ਖੰਘ, ਜ਼ੁਖਾਮ ਅਤੇ ਹੋਰ ਬਿਮਾਰੀਆਂ ਤੋਂ ਦਵੇਗੀ ਰਾਹਤ: ਐਸ.ਐਮ.ਉ

ਪੰਜਾਬ ਵਿਚ ਹੋ ਰਹੀ ਬਾਰਿਸ਼ ਦੇ ਚਲਦੇ ਲੋਕਾਂ ਨੂੰ ਜਿਥੇ ਸਰਦੀ ਤੋਂ ਰਾਹਤ ਮਿਲੇਗੀ, ਉਥੇ ਹੀ ਖੰਘ, ਗਲਾ ਖ਼ਰਾਬ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ।

author-image
ਜਸਮੀਤ ਸਿੰਘ
New Update
ਪੰਜਾਬ 'ਚ ਹੋ ਰਹੀ ਬਾਰਿਸ਼ ਲੋਕਾਂ ਨੂੰ ਖੰਘ, ਜ਼ੁਖਾਮ ਅਤੇ ਹੋਰ ਬਿਮਾਰੀਆਂ ਤੋਂ ਦਵੇਗੀ ਰਾਹਤ: ਐਸ.ਐਮ.ਉ
Advertisment

ਅੰਮ੍ਰਿਤਸਰ, 30 ਜਨਵਰੀ (ਮਨਿੰਦਰ ਸਿੰਘ ਮੋਂਗਾ): ਪੰਜਾਬ ਵਿਚ ਹੋ ਰਹੀ ਬਾਰਿਸ਼ ਦੇ ਚਲਦੇ ਲੋਕਾਂ ਨੂੰ ਜਿਥੇ ਸਰਦੀ ਤੋਂ ਰਾਹਤ ਮਿਲੇਗੀ, ਉਥੇ ਹੀ ਖੰਘ, ਗਲਾ ਖ਼ਰਾਬ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ। ਕਾਬਲੇਗੌਰ ਹੈ ਕਿ ਹਾਰਟ ਦੇ ਮਰੀਜ਼ਾਂ ਨੂੰ ਕੁਝ ਪ੍ਰੀਕਉਸ਼ਨ ਲੈਣ ਦੀ ਸਲਾਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੂ ਚੌਹਾਨ ਵੱਲੋਂ ਦਿੱਤੀ ਗਈ ਹੈ। ਉਹਨਾ ਕਿਹਾ ਕਿ ਪੰਜਾਬ ਅਤੇ ਅੰਮ੍ਰਿਤਸਰ ਵਿਚ ਹੋ ਰਹੀ ਬਾਰਿਸ਼ ਨਾਲ ਮੌਸਮ ਵਿਚ ਵੱਡਾ ਬਦਲਾਅ ਆਵੇਗਾ ਅਤੇ ਲੋਕਾਂ ਨੂੰ ਖੰਘ, ਗਲਾ ਖ਼ਰਾਬ ਅਤੇ ਜ਼ੁਖਾਮ ਵਰਗੀਆਂ ਬਿਮਾਰੀਆਂ ਤੋਂ ਰਾਹਤ ਵੀ ਮਿਲੇਗੀ। ਪਰ ਲੋਕ ਬਾਰਿਸ਼ ਵਿਚ ਬਾਹਰ ਨਿਕਲਣ ਤੋਂ ਪਹਿਲਾ ਚੰਗੀ ਤਰਾ ਕਵਰ ਹੋ ਕੇ ਨਿਕਲਣ ਤਾਂ ਜੋ ਬਾਰਿਸ਼ ਨਾਲ ਭਿਜ ਕੇ ਠੰਡ ਨਾ ਲਗੇ ਅਤੇ ਹਾਰਟ ਦੇ ਮਰੀਜ਼ ਬਿਨਾ ਪ੍ਰੀਕਉਸ਼ਨ ਬਾਹਰ ਨਾ ਨਿਕਲਣ। ਉਨ੍ਹਾਂ ਦਾ ਕਹਿਣਾ ਕਿ ਇਸ ਬਾਰਿਸ਼ ਨਾਲ ਮੌਸਮ ਸਾਫ ਹੋਵੇਗਾ ਅਤੇ ਲੋਕ ਚੰਗੇ ਮੌਸਮ ਦੇ ਮਿਜਾਜ਼ ਨੂੰ ਮਹਿਸੂਸ ਕਰਣਗੇ।

- PTC NEWS
punjab-government sore-throat smo-amritsar
Advertisment

Stay updated with the latest news headlines.

Follow us:
Advertisment