ਮੋਟਰਸਾਈਕਲ ਤੇ ਟਰੱਕ ਦੀ ਟੱਕਰ 'ਚ 6 ਸਾਲ ਦੀ ਲੜਕੀ ਦੀ ਮੌਤ
ਰਾਮਾਂ ਮੰਡੀ, 7 ਜਨਵਰੀ (ਮੁਨੀਸ਼ ਗਰਗ): ਅੱਜ ਸ਼ਾਮ 4.00 ਵਜੇ ਦੇ ਕਰੀਬ ਰਿਫਾਇਨਰੀ ਰੋਡ 'ਤੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਹੋਣ ਨਾਲ ਮੋਟਰਸਾਈਕਲ 'ਤੇ ਸਵਾਰ ਚਾਲਕ ਅਤੇ ਉਸਦੀ ਭੈਣ ਜ਼ਖ਼ਮੀ ਹੋ ਗਏ ਅਤੇ ਚਾਲਕ ਦੀ 6 ਸਾਲ ਦੀ ਭਾਣਜੀ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲਣ 'ਤੇ ਤੁਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਜ਼ ਬੋਬੀ ਸਿੰਗਲਾ, ਰਿੰਕਾ ਮਿਸਤਰੀ, ਸਾਹਿਲ ਗੋਇਲ ਜੈਤੋ ਅਤੇ ਕਾਲਾ ਬੰਗੀ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਲੜਕੀ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਦੀ ਪਹਿਚਾਣ ਵੀਰਪਾਲ ਕੌਰ ਵਾਸੀ ਪਿੰਡ ਸੰਦੋਹਾ ਵਜੋਂ ਹੋਈ ਹੈ। ਜਾਨਕਾਰੀ ਅਨੁਸਾਰ ਮ੍ਰਿਤਕਾ ਲੜਕੀ ਦਾ ਮਾਮਾ ਆਪਣੀ ਭੈਣ ਅਤੇ ਭਾਣਜੀ ਨੂੰ ਛੱਡਣ ਲਈ ਸੰਦੋਹਾ ਮੋਟਰਸਾਈਕਲ ਰਾਹੀਂ ਜਾਂ ਰਿਹਾ ਸੀ ਕਿ ਰਾਹ ਵਿੱਚ ਰਿਫਾਇਨਰੀ ਰੋਡ 'ਤੇ ਹਾਦਸਾ ਵਾਪਰ ਗਿਆ।
- PTC NEWS