Advertisment

ਪਿਕਅਪ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਇੱਕ ਦੀ ਮੌਤ

ਹਲਕਾ ਦਸੂਹਾ ਵਿਖੇ ਪਿਕਅਪ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀ ਜ਼ਿਆਦਾ ਭਿਆਨਕ ਸੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।

author-image
Aarti
New Update
ਪਿਕਅਪ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਇੱਕ ਦੀ ਮੌਤ
Advertisment

ਵਿੱਕੀ ਅਰੋੜਾ (ਹੁਸ਼ਿਆਰਪੁਰ, 29 ਦਸੰਬਰ):  ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੁਹਾ ਹਾਜੀਪੁਰ ਦੀ ਮੁੱਖ ਸੜਕ ’ਤੇ ਪੈਂਦੇ ਅੱਡਾ ਸਿੰਘਪੁਰ ਨਜ਼ਦੀਕ ਪਿਕਅਪ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀ ਜ਼ਿਆਦਾ ਭਿਆਨਕ ਸੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। 

Advertisment

ਮਿਲੀ ਜਾਣਕਾਰੀ ਮੁਤਾਬਿਕ ਥਾਣਾ ਦਸੁਹਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਦਰੀਨਾਥ ਵਜੋਂ ਹੋਈ ਹੈ ਜੋ ਕਿ ਹਾਜੀਪੁਰ ਨਜ਼ਦੀਕ ਦਗਨ ਭੱਠੇ ਉਤੇ ਮਜ਼ਦੂਰੀ ਕਰਦਾ ਸੀ ਕਿਸੇ ਕੰਮ ਲਾਈ ਜਾ ਰਿਹਾ ਸੀ ਅਤੇ ਸਿੰਘਪੁਰ ਅੱਡੇ ਨਜ਼ਦੀਕ ਦਸੂਹਾ ਵਲੋਂ ਆ ਰਹੀ ਬ੍ਰੇਡ ਵਾਲੀ ਗੱਡੀ ਨਾਲ ਟੱਕਰ ਹੋਣ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ।

ਫਿਲਹਾਲ ਦਸੂਹਾ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਭੇਜ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। 

ਇਹ ਵੀ ਪੜ੍ਹੋ:  ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪਿਆ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ

- PTC NEWS
punjab-news accident-news hoshiarpur
Advertisment

Stay updated with the latest news headlines.

Follow us:
Advertisment