Advertisment

ਗੜ੍ਹਸ਼ੰਕਰ: ਗੁਰਦੁਆਰੇ 'ਚੋਂ ਗੋਲਕ ਚੁੱਕ ਫ਼ਰਾਰ ਹੋਏ ਚੋਰ, ਘਟਨਾ ਸੀਸੀਟੀਵੀ ’ਚ ਕੈਦ

ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਵਿਖੇ ਚੋਰ ਬੀਤੀ ਰਾਤ ਰਵਿਦਾਸ ਗੁਰਦੁਆਰੇ ਵਿਚੋਂ ਗੋਲਕ ਲੈਕੇ ਫਰਾਰ ਹੋ ਗਏ, ਜਿਸਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ।

author-image
Aarti
New Update
ਗੜ੍ਹਸ਼ੰਕਰ: ਗੁਰਦੁਆਰੇ 'ਚੋਂ ਗੋਲਕ ਚੁੱਕ ਫ਼ਰਾਰ ਹੋਏ ਚੋਰ, ਘਟਨਾ ਸੀਸੀਟੀਵੀ ’ਚ ਕੈਦ
Advertisment

ਵਿੱਕੀ ਅਰੋੜਾ (ਗੜ੍ਹਸ਼ੰਕਰ, 20 ਜਨਵਰੀ): ਗੜ੍ਹਸ਼ੰਕਰ ਇਲਾਕੇ ਵਿੱਚ ਲਗਾਤਰ ਹੋ ਰਹੀਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਤੋਂ ਸਾਹਮਣੇ ਆਇਆ ਹੈ ਜਿੱਥੋ ਚੋਰ ਬੀਤੀ ਰਾਤ ਰਵਿਦਾਸ ਗੁਰਦੁਆਰੇ ਵਿਚੋਂ ਗੋਲਕ ਲੈਕੇ ਫਰਾਰ ਹੋ ਗਏ, ਜਿਸਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisment

ਜਾਣਕਾਰੀ ਦਿੰਦੇ ਹੋਏ ਕਿਸ਼ੋਰ ਚੰਦ ਪ੍ਰਧਾਨ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਗ੍ਰੰਥੀ ਜਦੋ ਗੁਰਦੁਆਰਾ ਸਾਹਿਬ ਵਿਖੇ ਰੋਜ ਦੀ ਤਰ੍ਹਾਂ ਪਾਠ ਕਰਨ ਗਿਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ, ਜਦੋਂ ਗੁਰਦੁਆਰੇ ਦੇ ਅੰਧਰ ਜਾਕੇ ਦੇਖਿਆ ਤਾਂ ਗੋਲਕ ਆਪਣੀ ਥਾਂ ਤੋਂ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਗੋਲਕ ਦੇ ਵਿੱਚ ਲਗਭਗ 33 ਹਜ਼ਾਰ ਰੁਪਏ ਦੀ ਨਗਦੀ ਸੀ, ਜਿਸਨੂੰ ਚੋਰ ਲੈਕੇ ਫਰਾਰ ਹੋ ਗਏ। ਗੁਰਦੁਆਰੇ ਦੀ ਗੋਲਕ ਚੋਰੀ ਕਰਨ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 

ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕਬਜ਼ੇ ਵਿੱਚ ਲੈਕੇ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਖਰੜ ਨਗਰ ਕੌਂਸਲ ਭਰੋਸਗੀ ਮਤੇ ਦੌਰਾਨ ਮਚਿਆ ਹੰਗਾਮਾ; ਅਕਾਲੀ ਦਲ ਦੇ MC ਨਾਲ ਧੱਕੇਸ਼ਾਹੀ

- PTC NEWS
punjab-police hoshiarpur thief
Advertisment

Stay updated with the latest news headlines.

Follow us:
Advertisment