Advertisment

ਅੰਮ੍ਰਿਤਸਰ: ਘਰ ਤੇ ਗੱਡੀਆਂ ਨੂੰ ਅੱਗ ਲਗਾਉਣ ਗਏ ਤਿੰਨ ਨੌਜਵਾਨ ਖ਼ੁਦ ਹੀ ਝੁਲਸੇ, ਘਟਨਾ ਸੀਸੀਟੀਵੀ ’ਚ ਕੈਦ

ਅੰਮ੍ਰਿਤਸਰ ਦੇ ਵਿਜੈ ਨਗਰ ’ਚ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ ਅੰਦਰ ਖੜੀਆਂ ਗੱਡੀਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅੱਗ ’ਚ ਖੁਦ ਚਪੇਟ ’ਚ ਆ ਗਏ।

author-image
Aarti
New Update
ਅੰਮ੍ਰਿਤਸਰ: ਘਰ ਤੇ ਗੱਡੀਆਂ ਨੂੰ ਅੱਗ ਲਗਾਉਣ ਗਏ ਤਿੰਨ ਨੌਜਵਾਨ ਖ਼ੁਦ ਹੀ ਝੁਲਸੇ, ਘਟਨਾ ਸੀਸੀਟੀਵੀ ’ਚ ਕੈਦ
Advertisment

ਮਨਿੰਦਰ ਮੋਂਗਾ (ਅੰਮ੍ਰਿਤਸਰ,4 ਫਰਵਰੀ): ਜ਼ਿਲ੍ਹੇ ਦੇ ਵਿਜੇ ਨਗਰ ਇਲਾਕੇ ਚ ਦੇਰ ਰਾਤ ਕਰੀਬ ਡੇਢ ਵਜੇ ਤਿੰਨ ਅਣਪਛਾਤੇ ਨੌਜਵਾਨ ਗੱਡੀਆਂ ਨੂੰ ਅੱਗ ਲਗਾਉਣ ਲਈ ਗਏ ਤਾਂ ਉਹ ਹੀ ਅੱਗ ਦੇ ਲਪੇਟ ਚ ਆ ਗਏ। ਮਾਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। 

Advertisment

ਮਿਲੀ ਜਾਣਕਾਰੀ ਮੁਤਾਬਿਕ ਵਿਜੈ ਨਗਰ ਇਲਾਕੇ ’ਚ ਦੇਰ ਰਾਤ ਕਰੀਬ ਡੇਢ ਵਜੇ ਤਿੰਨ ਅਣਪਛਾਤੇ ਨੌਜਵਾਨ ਇੱਕ ਘਰ ਅਤੇ ਘਰ ਦੇ ਅੰਦਰ ਖੜੀਆਂ ਗੱਡੀਆਂ ਨੂੰ ਅੱਗ ਲਗਾਉਣ ਦੇ ਲਈ ਪਹੁੰਚੇ ਜਿਵੇਂ ਹੀ ਨੌਜਵਾਨ ਨੇ ਘਰ ਦੇ ਗੇਟ ਦੇ ਬਾਹਰ ਇੱਕ ਲਿਫਾਫੇ ’ਚ ਲਕੜੀ ਪਾ ਕੇ ਅੱਗ ਲਗਾਈ ਅਤੇ ਘਰ ਦੇ ਅੰਦਰ ਸੁੱਟਣ ਲੱਗੇ  ਤਾਂ ਉਸ ਸਮੇਂ ਅੱਗ ਲੱਗਣ ਵਾਲਾ ਇੱਕ ਨੌਜਵਾਨ ਹੀ ਖੁਦ ਹੀ ਅੱਗ ਦੀ ਲਪੇਟ ਚ ਆ ਗਿਆ ਅਤੇ ਆਪਣਾ ਬਚਾਅ ਕਰਦੇ ਹੋਏ ਉਹ ਅੱਗ ਤੋਂ ਬਣੇ ਲਿਫਾਫਿਆਂ ਨੂੰ ਘਰ ਦੇ ਅੰਦਰ ਸੁੱਟ ਕੇ ਫਰਾਰ ਹੋ ਗਏ। 

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਕਿਸੇ ਨੇ ਪੈਟਰੋਲ ਬੰਬ ਦੇ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਘਰ ਦੇ ਅੰਦਰ ਅੱਗ ਸੁੱਟੀ ਗਈ ਉਸ ਸਮੇਂ ਉਨ੍ਹਾਂ ਦੇ ਘਰ ਦੇ ਵਿਹੜੇ ਚ ਕਰੀਬ ਪੰਜ ਗੱਡੀਆਂ ਖੜੀ ਸੀ ਜਿਸ ’ਚ ਘੱਟੋ ਘੱਟ 80 ਲੀਟਰ ਪੈਟਰੋਲ ਸੀ ਜੇਕਰ ਅੱਗ ਜਿਆਦਾ ਫੈਲ ਜਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

ਫਿਲਹਾਲ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਐਮਪੀ ਪ੍ਰਨੀਤ ਕੌਰ ਨੇ ਨੋਟਿਸ ਦਾ ਦਿੱਤਾ ਜਵਾਬ, ਕਿਹਾ ''ਜਿਹੜਾ ਫ਼ੈਸਲਾ ਚੰਗਾ ਲੱਗਦਾ ਪਾਰਟੀ ਕਰ ਲਵੇ''

- PTC NEWS
latest-news amritsar amritsar-news
Advertisment

Stay updated with the latest news headlines.

Follow us:
Advertisment