Advertisment

10 ਕਿਲੋ ਅਫੀਮ ਸਮੇਤ ਦੋ ਕਾਬੂ, ਕਾਰ ਦੀ ਸੀਟ ਥੱਲੇ ਬੈਗ ’ਚ ਰੱਖੀ ਸੀ ਅਫੀਮ

ਪਟਿਆਲਾ ਚ ਪੁਲਿਸ ਨੇ 10 ਕਿਲੋ ਅਫੀਮ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

author-image
Aarti
New Update
10 ਕਿਲੋ ਅਫੀਮ ਸਮੇਤ ਦੋ ਕਾਬੂ, ਕਾਰ ਦੀ ਸੀਟ ਥੱਲੇ ਬੈਗ ’ਚ ਰੱਖੀ ਸੀ ਅਫੀਮ
Advertisment

ਪਟਿਆਲਾ: ਇੱਕ ਪਾਸੇ ਜਿਥੇ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਵੱਡੀ-ਵੱਡੀ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ’ਚ ਲਗਾਤਾਰ ਵੱਡੀ ਮਾਤਰਾ ’ਚ ਨਸ਼ਾ ਬਰਾਮਦ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੀ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ 10 ਕਿਲੋ ਅਫੀਮ ਸਣੇ 2 ਨੂੰ ਕਾਬੂ ਕੀਤਾ ਹੈ। 

Advertisment

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਨਾਭਾ ਸਦਰ ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਜਦੋ ਉਨ੍ਹਾਂ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਹੇਠਾਂ ਪਏ ਬੈੱਗ ’ਚੋ 10 ਕਿਲੋ ਅਫੀਮ ਬਰਾਮਦ ਕੀਤੀ। ਜਿਸਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। 

ਮੁਲਜ਼ਮਾਂ ਦੀ ਪਛਾਣ ਰਣਬੀਰ ਸਿੰਘ ਤੇ ਕੁਲਦੀਪ ਸਿੰਘ ਵਾਸੀ ਕੱਕਹੇੜੀ ਵਾਸੀ ਹਰਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਹਰਿਆਣਾ ਵਿਚ ਪਹਿਲਾਂ ਵੀ 4 ਮਾਮਲੇ ਦਰਜ ਹਨ। 

-ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਚੰਡੀਗੜ੍ਹ ਗੈਂਗਰੇਪ ਮਾਮਲੇ 'ਚ ਫ਼ਰਾਰ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਦਬੋਚਿਆ

- PTC NEWS
punjab-news patiala-news opium-2-arrested
Advertisment

Stay updated with the latest news headlines.

Follow us:
Advertisment