Wed, Feb 1, 2023
Whatsapp

ਵਿਜੀਲੈਂਸ ਬਿਊਰੋ ਨੇ ਥਾਣੇਦਾਰ ਬਲਜੀਤਪਾਲ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ

ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਵੱਲੋਂ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜ਼ਿਲ੍ਹਾ ਬਠਿੰਡਾ ਨੂੰ 30,000 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਉਕਤ ਥਾਣੇਦਾਰ ਬਲਜੀਤਪਾਲ ਨੂੰ ਰਾਕੇਸ਼ ਕੁਮਾਰ ਪੁੱਤਰ ਹੰਸ ਰਾਜ ਵਾਸੀ ਪ੍ਰਤਾਪ ਨਗਰ ਜ਼ਿਲ੍ਹਾ ਬਠਿੰਡਾ ਦੀ ਸਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ।

Written by  Jasmeet Singh -- December 29th 2022 06:25 PM
ਵਿਜੀਲੈਂਸ ਬਿਊਰੋ ਨੇ ਥਾਣੇਦਾਰ ਬਲਜੀਤਪਾਲ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ

ਵਿਜੀਲੈਂਸ ਬਿਊਰੋ ਨੇ ਥਾਣੇਦਾਰ ਬਲਜੀਤਪਾਲ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ

ਬਠਿੰਡਾ, 29 ਦਸੰਬਰ: ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਵੱਲੋਂ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜ਼ਿਲ੍ਹਾ ਬਠਿੰਡਾ ਨੂੰ 30,000 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਉਕਤ ਥਾਣੇਦਾਰ ਬਲਜੀਤਪਾਲ ਨੂੰ ਰਾਕੇਸ਼ ਕੁਮਾਰ ਪੁੱਤਰ ਹੰਸ ਰਾਜ ਵਾਸੀ ਪ੍ਰਤਾਪ ਨਗਰ ਜ਼ਿਲ੍ਹਾ ਬਠਿੰਡਾ ਦੀ ਸਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ। 

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਜੀਜਾ ਅੰਮ੍ਰਿਤਪਾਲ ਜੋ ਕਿ ਮੋੜ ਮੰਡੀ ਵਿਖੇ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰ ਦਾ ਕਮਿਸ਼ਨ ਏਜੰਟ/ਆੜਤ ਦਾ ਕੰਮ ਹੈ, ਜੋ ਕੰਮਕਾਜ ਉਨ੍ਹਾਂ ਦਾ ਬੇਟਾ ਜੀਵਨ ਕੁਮਾਰ (ਭਾਣਜਾ) ਹੀ ਦੇਖਦਾ ਸੀ, ਜਿਸਦੀ ਮੋਤ ਹੋ ਜਾਣ ਉਪਰੰਤ ਉਨ੍ਹਾਂ ਦੀ ਆੜਤ ਦਾ ਕੰਮ ਬੰਦ ਹੋ ਗਿਆ ਹੈ। ਇਸੇ ਕਰਕੇ ਉਨ੍ਹਾਂ ਦੀ ਆੜਤ ਨਾਲ ਸਬੰਧਤ ਜ਼ਿਮੀਦਾਰ ਦੇ ਪੈਸੇ ਸਬੰਧੀ ਲੇਣ/ਦੇਣ ਦਾ ਰੋਲਾ ਪੈ ਗਿਆ। ਉਨ੍ਹਾਂ ਜ਼ਿਮੀਦਾਰਾਂ ਵੱਲੋਂ ਜੀਜੇ ਅੰਮ੍ਰਿਤਪਾਲ ਅਤੇ ਭਰਾ ਰੇਵਤੀ ਕੁਮਾਰ, ਵੱਡਾ ਭਾਣਜਾ ਰਾਜਨ ਬਾਸਲ ਅਤੇ ਮੁਦਈ ਰਾਕੇਸ਼ ਕੁਮਾਰ 'ਤੇ ਮੁੱਕਦਮਾ ਨੰਬਰ 105 ਮਿਤੀ 26.09.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 220 ਕੇਵੀ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ


ਜਿਸ ਮੁਕੱਦਮੇ ਵਿੱਚ ਮੁਦਈ ਦੀ ਜ਼ਮਾਨਤ ਨਵੰਬਰ ਮਹੀਨੇ ਵਿੱਚ ਹੋ ਗਈ ਸੀ ਅਤੇ ਇਸ ਉਪਰੰਤ ਹਰਬੰਸ ਲਾਲ ਪੁੱਤਰ ਰੁਲਦੂ ਰਾਮ ਵਾਸੀ ਮੋੜ ਮੰਡੀ, ਜ਼ਿਲ੍ਹਾ ਬਠਿੰਡਾ ਵੱਲੋਂ ਮੁਦਈ ਦੇ ਜੀਜੇ ਅੰਮ੍ਰਿਤਪਾਲ ਅਤੇ ਮੁਦਈ ਦੇ ਭਰਾ ਰੇਵਤੀ ਕੁਮਾਰ, ਮੁਦਈ ਦੀ ਭੈਣ ਮੰਜ਼ੂ ਰਾਣੀ ਅਤੇ ਮੁਦਈ ਦੇ ਖ਼ਿਲਾਫ਼ ਐਸ.ਐਸ.ਪੀ. ਬਠਿੰਡਾ ਦੇ ਦਫ਼ਤਰ ਵਿਖੇ ਇੱਕ ਦਰਖ਼ਾਸਤ ਦਿੱਤੀ ਗਈ, ਜਿਸ ਦੀ ਪੜਤਾਲ ਉਪ ਕਪਤਾਨ ਪੁਲਿਸ,ਪੀ.ਬੀ.ਆਈ. ਬਠਿੰਡਾ ਵੱਲੋਂ ਕਰਨ 'ਤੇ ਡੀ.ਏ.ਲੀਗਲ ਦੀ ਰਾਇ ਲੈਣ ਉਪਰੰਤ ਮੁਦਈ ਦੇ ਜੀਜੇ ਅੰਮ੍ਰਿਤਪਾਲ ਅਤੇ ਮੁਦਈ ਦੇ ਭਰਾ ਰੇਵਤੀ ਕੁਮਾਰ ਖ਼ਿਲਾਫ਼ ਮੁਕੱਦਮਾ 133 ਮਿਤੀ 20.12.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਰਜ ਹੋ ਗਿਆ ਹੈ। 

ਜਿਸ ਦੀ ਤਫ਼ਤੀਸ਼ ਥਾਣੇਦਾਰ ਬਲਜੀਤਪਾਲ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਕਰ ਰਿਹਾ ਸੀ, ਜਿਸਨੇ ਮੁੱਦਈ ਨੂੰ ਅਤੇ ਉਸਦੀ ਭੈਣ ਮੰਜੂ ਰਾਣੀ ਨੂੰ ਪਰਚੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ 2 ਲੱਖ ਰੁਪਏ ਦੀ ਮੰਗ ਕੀਤੀ। ਇਸ ਉਪਰੰਤ ਉਸਨੇ ਮੁੱਦਈ ਉਕਤ ਨੂੰ ਅੱਜ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਟੋਲ ਪਲਾਜ਼ਾ ਵਿਖੇ ਬੁਲਾਇਆ ਅਤੇ ਕਿਹਾ ਕਿ ਮੇਰੀ ਬਦਲੀ ਥਾਣਾ ਮੋੜ ਤੋਂ ਥਾਣਾ ਸਦਰ ਰਾਮਪੁਰਾ ਦੀ ਹੋਈ ਹੈ ਅਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਇਸ ਪਰਚੇ ਵਿੱਚ ਨਾਮਜ਼ਦ ਕਰ ਦੇਵਾਂਗਾਂ ਨਹੀਂ ਤਾ ਮੈਨੂੰ 50,000/- ਰੁਪਏ ਰਿਸ਼ਵਤ ਦਿਉ ਅਤੇ ਕਿਹਾ ਕਿ ਜੇਕਰ ਇਹ ਪੈਸੇ ਅੱਜ ਮੈਨੂੰ ਨਾਂ ਦਿੱਤੇ ਤਾਂ ਮੈਂ ਤੁਹਾਨੂੰ ਇਸ ਪਰਚੇ ਵਿੱਚ ਨਾਮਜ਼ਦ ਕਰ ਦੇਵਾਂਗਾ। 

ਡਰ ਦੇ ਮਾਰੇ ਮੁਦਈ ਨੇ ਉਸ ਪਾਸ ਜੋ 20,000/- ਰੁਪਏ ਮੋਜੂਦ ਸੀ, ਉਹ ਥਾਣੇਦਾਰ ਬਲਜੀਤਪਾਲ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਦੇ ਦਿੱਤੇ ਅਤੇ ਬਾਕੀ ਰਹਿੰਦੀ ਰਕਮ 30,000/- ਰੁਪਏ ਸ਼ਾਮ ਨੂੰ ਦੇਣ ਦਾ ਵਾਅਦਾ ਕੀਤਾ। ਮੁਦਈ ਰਾਕੇਸ਼ ਕੁਮਾਰ ਵੱਲੋਂ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਗਈ ਅਤੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਾਸ ਕਰ ਦਿੱਤੀ ਗਈ। 

ਇਹ ਵੀ ਪੜ੍ਹੋ:  ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪਿਆ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ

ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ ਦੀ ਟੀਮ ਨੇ ਦੋਸ਼ੀ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜ਼ਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30,000/- ਰੁਪਏ ਰਿਸ਼ਵਤ ਲੈਦਿੰਆ ਗ੍ਰਿਫਤਾਰ ਕੀਤਾ, ਇਸ ਉਪਰੰਤ ਮੁਲਜ਼ਮ ਦੀ ਜਾਮਾਤਲਾਸ਼ੀ ਸਮੇਂ ਅੱਜ ਸਵੇਰੇ ਦਿੱਤੇ ਗਏ 20,000/- ਰੁਪਏ ਵੀ ਮੁਲਜ਼ਮ ਥਾਣੇਦਾਰ ਬਲਜੀਤਪਾਲ ਦੀ ਕੋਟ ਦੀ ਜੇਬ ਵਿੱਚੋਂ ਬਰਾਮਦ ਕੀਤੇ ਗਏ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

- PTC NEWS

adv-img

Top News view more...

Latest News view more...