Wed, Apr 17, 2024
Whatsapp

ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ

Written by  Shanker Badra -- July 25th 2020 10:57 AM
ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ

ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ

ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ:ਲੁਧਿਆਣਾ : ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਇਲਫੋਰਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਜੀ ਦਾ ਬੀਤੇ ਦਿਨ 23 ਜੁਲਾਈ ਨੂੰ ਦੁਪਹਿਰੇ 12.30 ਵਜੇ ਦਿਹਾਂਤ ਹੋ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਕਹਿਸੀਲ ਦੇ ਪਿੰਡ ਰੰਗੜ ਨੰਗਲ ਦੇ ਜੰਮ ਪਲ ਸ: ਗੁਰਦਾਸ ਸਿੰਘ ਪਰਮਾਰ 90 ਸਾਲਾਂ ਦੇ ਸਨ ਅਤੇ ਪਿਛਲੇ ਪੰਜ ਛੇ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ। ਪੰਜਾਬੀ ਲੇਖਕ ਭੁਪਿੰਦਰ ਸੱਗੂ ਨੇ ਇਹ ਜਾਣਕਾਰੀ ਦਿੱਤੀ ਹੈ। [caption id="attachment_420218" align="aligncenter" width="300"] ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ[/caption] ਸ: ਗੁਰਦਾਸ ਸਿੰਘ ਪਰਮਾਰ ਦੀ ਮੌਤ ਦੀ ਖ਼ਬਰ ਸੁਣਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਮੁੱਚੀ ਗ਼ਜ਼ਲ ਰਚਨਾ ਸੰਖਨਾਦ (ਸੰਪਾਦਕ ਸੁਲੱਖਣ ਸਿੰਘ ਸਰਹੱਦੀ)ਨਾਮ ਹੇਠ ਸਿੰਘ ਬਰਦਰਜ਼ ਅੰਮ੍ਰਿਤਸਰ ਦੀ ਸਹਿਯੋਗੀ ਪ੍ਰਕਾਸ਼ਨ ਸੰਸਥਾ ਸਾਤਵਿਕ  ਬੁੱਕਸ ਵੱਲੋਂ ਜੋ ਪ੍ਰਕਾਸ਼ਿਤ ਹੋਈ ਹੈ , ਉਸ ਨੂੰ ਹਾਲੇ ਪਿਛਲੇ ਹਫ਼ਤੇ ਹੀ ਮੈਂ ਪੜ੍ਹਿਆ ਹੈ। ਇਸ ਤੋਂ ਪਹਿਲਾਂ ਪਰਮਾਰ ਸਾਹਿਬ ਦੇ ਕਾਵਿ ਸੰਗ੍ਰਹਿ ਯਾਦਾਂ ਅਤੇ ਪੀੜਾਂ ਤੋਂ ਇਲਾਵਾ ਸੰਧਿਆ ਦੀ ਲਾਲੀ, ਚੁੱਪ ਦਾ ਸੰਗੀਤ ਅਤੇ ਮੁੱਠ ਕੁ ਧਰਤੀ ਮੁੱਠ ਕੁ ਅੰਬਰ ਪਹਿਲਾਂ ਪ੍ਰਕਾਸ਼ਿਤ ਹੋ ਚੁਕੇ ਸਨ। ਉਨ੍ਹਾਂ ਕਾਵਿ ਸਾਂਝਾਂ ਨਾਮ ਹੇਠ ਬਰਤਾਨਵੀ ਕਵਿਤਾ ਦਾ ਸੰਗ੍ਰਹਿ ਵੀ ਸੰਪਾਦਿਤ ਕੀਤਾ ਜਦ ਕਿ ਬਰਤਾਨਵੀ ਪੰਜਾਬੀ ਸਾਹਿੱਤ: ਇੱਕ ਸਰਵੇਖਣ ਉਨ੍ਹਾਂ ਦੀ ਮੁੱਲਵਾਨ ਪੁਸਤਕ ਹੈ। [caption id="attachment_420218" align="aligncenter" width="300"] ਇੰਗਲੈਂਡ 'ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ ਹੋਇਆ ਦਿਹਾਂਤ[/caption] ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਮੁੱਖ ਸਰਪ੍ਰਸਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਾ:,ਐੱਸ ਪੀ ਸਿੰਘ,ਪੰਜਾਬੀ  ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਕੱਤਰ ਡਾ: ਗੁਰਇਕਬਾਲ ਸਿੰਘ, ਉਰਦੂ ਕਵੀ ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਰਾਜਦੀਪ ਸਿੰਘ ਤੂਰ ਤੇ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਵੀ ਸ: ਗੁਰਦਾਸ ਸਿੰਘ ਪਰਮਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। -PTCNews


Top News view more...

Latest News view more...