ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

Punjabi singer Babbu Maan Fans Gurdwara Sahib Video Creating stopped
ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ:ਚੰਡੀਗੜ੍ਹ : ਪੰਜਾਬ ਦਾ ਸਟਾਰ ਬੱਬੂ ਮਾਨ ਪੰਜਾਬ ਦੀ ਇਕ ਅਜਿਹੀ ਸ਼ਖਸੀਅਤਾਂ ‘ਚੋਂ ਹੈ, ਜਿੰਨ੍ਹਾਂ ਨੂੰ ਸ਼ਾਨਦਾਰ ਗਾਇਕੀ, ਕਮਾਲ ਦੀ ਗੀਤਕਾਰੀ ਅਤੇ ਅਭਿਨੇਤਾ ਵਜੋਂ ਮੋਹਾਰਤ ਹਾਸਲ ਹੈ।ਗਾਇਕੀ ਦੇ ਉਸਤਾਦ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਹਮੇਸ਼ਾ ਹੀ ਬੱਬੂ ਮਾਨ ਆਪਣੇ ਚਾਹੁੰਣ ਲਈ ਕੁਝ ਨਿਵੇਕਲਾ ਕਰਦੇ ਹਨ।

Punjabi singer Babbu Maan Fans Gurdwara Sahib Video Creating stopped
ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

ਹਾਲ ਹੀ ‘ਚ ਬੱਬੂ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਬੱਬੂ ਮਾਨ ਗੁਰੂ ਘਰ ‘ਚ ਨਜ਼ਰ ਆ ਰਹੇ ਹਨ ਅਤੇ ਕੁਝ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦਾ ਇਕ ਪ੍ਰਸ਼ੰਸਕ ਉਨ੍ਹਾਂ ਦਾ ਵੀਡੀਓ ਬਣਾ ਬਣਾਉਣ ਲੱਗਦਾ ਹੈ ਤਾਂ  , ਬੱਬੂ ਮਾਨ  ਆਪਣੇ ਪ੍ਰਸ਼ੰਸਕ ਨੂੰ ਰੋਕਦੇ ਹਨ ਅਤੇ ਕਹਿੰਦੇ ਨੇ ਕਿ ਸਰਦਾਰ ਜੀ ਗੁਰੂ ਘਰ ਆ ਕੇ ਨਹੀਂ ਬਣਾਈ ਦੀ।

Punjabi singer Babbu Maan Fans Gurdwara Sahib Video Creating stopped
ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

ਜਿਸ ਤੋਂ ਬਾਅਦ ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ।ਬੱਬੂ ਮਾਨ ਦਾ ਇਹ ਵੀਡੀਓ ਕਦੋਂ ਦਾ ਅਤੇ ਕਿੱਥੋਂ ਦਾ ਹੈ ,ਇਹ ਸਾਫ ਨਹੀਂ ਹੋ ਸਕਿਆ। ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

Punjabi singer Babbu Maan Fans Gurdwara Sahib Video Creating stopped
ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

ਦੱਸ ਦੇਈਏ ਕਿ ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ। ਬੱਬੂ ਮਾਨ ਆਪਣੇ ਇਸ ਸੁਭਾਅ ਕਾਰਨ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ ‘ਚ ਫਸ ਚੁੱਕੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ। ਬੱਬੂ ਮਾਨ ਨੇ ਗਾਇਕੀ ਤੋਂ ਇਲਾਵਾ ਪਾਲੀਵੁੱਡ ਇੰਡਸਟਰੀ ‘ਚ ਵੀ ਚੰਗੀ ਸ਼ੋਹਰਤ ਹਾਸਲ ਕੀਤੀ ਹੈ।
-PTCNews