ਪੰਜਾਬੀ ਗਾਇਕ ਬੱਬੂ ਮਾਨ ਨੇ ਆਜ਼ਾਦੀ ਦਿਵਸ ਮੌਕੇ ਸੋਸ਼ਲ ਮੀਡੀਆ ‘ਤੇ ਪਾਈ ਅਜਿਹੀ ਪੋਸਟ

Punjabi singer Babbu Maan Social Media On Post Share

ਪੰਜਾਬੀ ਗਾਇਕ ਬੱਬੂ ਮਾਨ ਨੇ ਆਜ਼ਾਦੀ ਦਿਵਸ ਮੌਕੇ ਸੋਸ਼ਲ ਮੀਡੀਆ ‘ਤੇ ਪਾਈ ਅਜਿਹੀ ਪੋਸਟ:ਅੱਜ ਪੂਰੇ ਦੇਸ਼ ਭਰ ‘ਚ 72ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਜਿਥੇ ਦੇਸ਼ ਭਰ ਵਿੱਚ ਵੱਖ -ਵੱਖ ਥਾਵਾਂ ‘ਤੇ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ,ਓਥੇ ਹੀ ਕੁੱਝ ਅਦਾਕਾਰਾ ਨੇ ਆਜ਼ਾਦੀ ਦਾ ਜਸ਼ਨ ਮਨਾਇਆ ਹੈ।ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਵੀ ਆਜ਼ਾਦੀ ਦਿਵਸ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਇੰਨਕਲਾਬੀ ਪੋਸਟ ਸ਼ੇਅਰ ਕੀਤੀ ਹੈ।

ਜਿਸ ਵਿੱਚ ੳੁਹਨਾਂ ਨੇ ਲਿਖਿਅਾ ਹੈ ” ਝੰਡਾ ਅਾਸਮਾਨ ਵਿੱਚ ਲਹਿਰਾੲੀ ਜਾੳੁ,ਦੇਸ਼ ਅਜ਼ਾਦ ਹੋ ਗਿਅਾ ਬਸ ੳੁੱਚੀ-ੳੁੱਚੀ ਨਾਅਰੇ ਲਾੲੀ ਜਾੳੁ।
ਕੀ ਫਰਕ ਪੈਂਦਾ ਅੰਗਰੇਜ਼ ਸੀ ਜਾਂ ਕੋੲੀ ਹੋਰ ਪਿਛਲੇ ਜਮਾਨੇ ਦਾ ਕਰਜ਼ਾ ਲਾੲੀ ਜਾੳੁ।
ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ,ਮੇਰੇ ਵਤਨ ਦਾ।ੳੁਹਨਾਂ ਰਾਸ਼ਟਰੀ ਗਾਨ ਸੁਣਾੲੀ ਜਾੳੁ।
ਧਰਮ ਜਾਤ ‘ਚ ਵੰਡੇ ਲੋਕਾਂ ਨੂੰ ਸਿਧਾਂਤਾਂ ਤੇ ਨਫਰਤ ਫੈਲਾਈ ਜਾੳੁ।
ਪੰਜਾਬੀ ਦਾ ਪੰਜਾਬੀ ਵੈਰੀ ਹੋੲਿਅਾ ਬੈਠਾ, ਫੇਸਬੁੱਕ ਤੇ ਜਲੂਸ ਦੁਨੀਅਾਂ ਨੂੰ ਦਿਖਾੲੀ ਜਾੳੁ।
ਕੋਈ ਭੁੱਖ ਨਾਲ ਮਰੇ ਅਾਪਾਂ ਕੀ ਲੈਣਾਂ ,ਬੱਸ ਅਾਪਣੇ ਖਾਣ-ਪੀਣ ਦਾ ਜੁਗਾੜ ਬਣਾੲੀ ਜਾੳੁ।
ਨਸ਼ੇੜੀ ਬਹੁਤ ਹੋ ਗੲੇ,ਹਸਪਤਾਲ ਨਾ ਲੈ ਕੇ ਜਾੳੁ,ਬਸ ਅਾਪਣੀ ਫੇਸਬੁੱਕ ‘ਤੇ ਲਾੲਿਵ ਦਿਖਾੲੀ ਜਾੳੁ।
ਸਿਸਟਮ ਅਸੀਂ ਬਦਲ ਦੇਵੇਗੇਂ ਵਿਦੇਸ਼ ਵਿੱਚ ਬੈਠੇ ਵੀਰੋ ,ਬੱਸ ਤੁਸੀ ਡਾਲਰ ਭਜਵਾੲੀ ਜਾੳੁ।
ਵੋਟਾਂ ਤੋਂ ਪਹਿਲਾਂ ਬਹੁਤ ਪੈਸਾ ੲਿਕੱਠਾ ਹੋ ਜਾਣਾ, ਬੱਸ ਤੁਸੀ ਵਿਦੇਸ਼ਾਂ ‘ਚ ਖੁਲੀਅਾਂ ਜਮੀਨਾਂ ਦਿਖਾੲੀ ਜਾਵੋ।
ਦੇਸ਼ ਆਜ਼ਾਦ ਹੋ ਗਿਅਾ,ਬਸ ਨਾਅਰੇ ਲਾੲੀ ਜਾਓ।
15 ਅਗਸਤ ਅਾ ਗਿਅਾ ਜਸ਼ਨ ਮਨਾੲੀ ਜਾੳੁ ਪਰ ਜੋ ਵੀ ਦਿਲ ਕਰਦਾ ਕਰੋ ਅਸੀ ਨਹੀ ਰੋਕਦੇ,ਬਸ ਬੱਚਿਅਾ ਨੂੰ ਮੇਰੇ ਨਾੲਿਕ ਕਰਤਾਰ ਸਿੰਘ ਸਰਾਭੇ ਦੀ ਫੋਟੋ ਦਿਖਾੲੀ ਜਾੳ।
”ੲਿੰਨਕਲਾਬ ਜਿੰਦਾਬਾਦ”.. ਬੇੲਿਮਾਨ……..।

Jhanda asmaanan vich lehrayi jaao,desh Azaad hogeya bass Uchi uchi naare laayi jaao…Ki frk penda angrez c ya koi…

Posted by Babbu Maan on Wednesday, August 15, 2018

-PTCNews