ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੋਰੋਨਾ ਵਾਇਰਸ’ਤੇ ਲਿਖਿਆ ਗੀਤ, ਤੁਸੀਂ ਵੀ ਦੇਖੋ

Punjabi Singer Babbu Maan writes a song on coronavirus
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੋਰੋਨਾ ਵਾਇਰਸ'ਤੇ ਲਿਖਿਆ ਗੀਤ, ਤੁਸੀਂ ਵੀ ਦੇਖੋ 

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੋਰੋਨਾ ਵਾਇਰਸ’ਤੇ ਲਿਖਿਆ ਗੀਤ, ਤੁਸੀਂ ਵੀ ਦੇਖੋ:ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਲਾਕਡਾਊਨ ਕਰਕੇ ਲੋਕ ਆਪਣੇ ਕੰਮਕਾਜ ਬੰਦ ਕਰਕੇ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ। ਅਜਿਹੇ ਸਮੇਂ ਵਿਚ ਵੱਡੇ-ਵੱਡੇ ਫਿਲਮ ਸਟਾਰਾਂ ਵੱਲੋਂ ਲੋਕਾਂ ਨੂੰ ਪਾਜ਼ੀਟਿਵ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਵਾਇਰਸ ਤੋਂ ਬਚਣ ਦੇ ਲਈ ਕੁਝ ਦਿਨ ਘਰਾਂ ਵਿਚ ਰਹਿਣ ਅਤੇ ਸਾਫ-ਸਫਾਈ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਵੀ ਕਰੋਨਾ ਵਾਇਰਸ ਨੂੰ ਲੈ ਕੇ ਇਕ ਗੀਤ ਲਿਖਿਆ ਗਿਆ ਹੈ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਸ ਗਾਣੇ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ, ਹਾਲਾਂਕਿ ਉਹ ਇਸ ਗੀਤ ਨੂੰ ਰੀਲੀਜ਼ ਕਰਨਗੇ ਜਾਂ ਨਹੀਂ ਇਸ ਬਾਰੇ ਤਾਂ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪਰ ਇਸ ਗੀਤ ਵਿਚ ਉਨ੍ਹਾਂ ਨੇ ਕਰੋਨਾ ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਨੂੰ ਬੜੇ ਹੀ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਹੈ।

ਇਸ ਤੋਂ ਇਲਾਵਾ ਬੱਬੂ ਮਾਨ ਨੇ ਇਸ ਗੀਤ ਵਿਚ ਉਸ ਦੇਸ਼ ਦਾ ਵੀ ਨਾ ਲਿਆ ਹੈ,ਜਿਸ ਦੇ ਕਾਰਨ ਇਹ ਵਾਇਰਸ ਪੂਰੀ ਦੁਨੀਆਂ ਵਿਚ ਫੈਲਿਆ ਹੈ। ਮਾਨ ਨੇ ਆਪਣੇ ਪਹਿਲੇ ਗੀਤਾਂ ਦੀ ਤਰ੍ਹਾਂ ਹੀ ਇਸ ਗੀਤ ਵਿਚ ਵੀ ਲੋਕਾਂ ਨੂੰ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਬੱਬੂ ਮਾਨ ਨੇ ਆਪਣੇ ਇਸ ਗੀਤ ਵਿਚ ਉਨ੍ਹਾਂ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ,ਜਿਹੜੇ ਦਿਨ-ਰਾਤ ਇਸ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਿਚ ਲੱਗੇ ਹੋਏ ਹਨ।
-PTCNews

 

View this post on Instagram

 

A post shared by Babbu Maan (@babbumaaninsta) on