ਲੰਮੇ ਅਰਸੇ ਬਾਅਦ ਪੰਜਾਬੀ ਗਾਇਕ ਬਲਵੀਰ ਬੋਪਾਰਾਏ ਨੇ ਲੋਕਾਂ ਦੇ ਰੂਬਰੂ ਕੀਤਾ ਆਪਣਾ ਨਵਾਂ ਗਾਣਾ, ਦੇਖੋ ਵੀਡੀਓ

balvir boparai
ਲੰਮੇ ਅਰਸੇ ਬਾਅਦ ਪੰਜਾਬੀ ਗਾਇਕ ਬਲਵੀਰ ਬੋਪਾਰਾਏ ਨੇ ਲੋਕਾਂ ਦੇ ਰੂਬਰੂ ਕੀਤਾ ਆਪਣਾ ਨਵਾਂ ਗਾਣਾ, ਦੇਖੋ ਵੀਡੀਓ

ਲੰਮੇ ਅਰਸੇ ਬਾਅਦ ਪੰਜਾਬੀ ਗਾਇਕ ਬਲਵੀਰ ਬੋਪਾਰਾਏ ਨੇ ਲੋਕਾਂ ਦੇ ਰੂਬਰੂ ਕੀਤਾ ਆਪਣਾ ਨਵਾਂ ਗਾਣਾ, ਦੇਖੋ ਵੀਡੀਓ ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਲੰਮੇ ਅਰਸੇ ਤੋਂ ਬਾਅਦ ਆਪਣਾ ਨਵਾਂ ਗਾਣਾ ਲੈ ਕੇ ਆਏ ਹਨ। ਥੋੜੇ ਸਮੇਂ ‘ਚ ਨਾਮ ਖੱਟਣ ਵਾਲੇ ਇਹ ਗਾਇਕ ਕਾਫੀ ਸਮਾਂ ਪੰਜਾਬੀ ਇੰਡਸਟਰੀ ਤੋਂ ਦੂਰ ਰਿਹਾ ਅਤੇ ਇਕ ਵਾਰ ਫਿਰ ਤੋਂ ਨਵਾਂ ਗਾਣਾ ਲੈ ਕੇ ਆਏ ਹਨ। ਇਸ ਗਾਣੇ ਦਾ ਨਾਮ ਹੈ ‘ਯੁੱਗ ਤ੍ਰੇਤੇ ਤੋਂ’… ਇਹ ਗਾਣਾ ਸੈਡ ਸੌਂਗ ਹੈ। ਗੀਤ ਬੋਲ ਵੀ ਖੁਦ ਬਲਵੀਰ ਬੋਪਾਰਾਏ ਨੇ ਲਿਖੇ ਹਨ।

balvir boparai
ਲੰਮੇ ਅਰਸੇ ਬਾਅਦ ਪੰਜਾਬੀ ਗਾਇਕ ਬਲਵੀਰ ਬੋਪਾਰਾਏ ਨੇ ਲੋਕਾਂ ਦੇ ਰੂਬਰੂ ਕੀਤਾ ਆਪਣਾ ਨਵਾਂ ਗਾਣਾ, ਦੇਖੋ ਵੀਡੀਓ

ਇਸ ਗੀਤ ਨੂੰ ਪ੍ਰਿੰਸ ਘੁੰਮਣ ਨੇ ਮਿਊਜ਼ਿਕ ਦਿੱਤਾ ਹੈ। ਸਰੋਤੇ ਇਸ ਗੀਤ ਦਾ ਅਨੰਦ ਟੀਵੀ ਚੈਨਲ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਵੀ ਲੈ ਸਕਦੇ ਹਨ। ਸਰੋਤਿਆਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਲਵੀਰ ਬੋਪਾਰਾਏ ਦੇ ਗੀਤ ਕਈ ਨਾਮੀ ਸਿੰਗਰਾਂ ਨੇ ਗਾਏ ਹਨ। ਵੇ ਸ਼ੁਦਾਈਆ,ਮੇਰੇ ਪਿੱਛੋ ਹਾਲ ਕੀ ਬਣਾ ਲਿਆ’, ‘ਹੋਸਟਲ’, ਆਜੋ ਨੱਚ ਲੋ, ਛਰਾਟੇ ‘ਦੇ ਲੈ ਗੇੜਾ ਸ਼ੌਕ ਦਾ ਨਣਾਨੇ ਗੋਰੀਏ’ ਗੀਤ ਬਲਵੀਰ ਬੋਪਾਰਾਏ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ। ਬਲਵੀਰ ਬੋਪਾਰਾਏ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

-PTC News