Advertisment

ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ

author-image
Shanker Badra
Updated On
New Update
ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ
Advertisment
ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ:ਭਿੱਖੀਵਿੰਡ : ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨੇ ਇੰਡਸਟਰੀ ਵਿਚ ਅਪਣੀ ਵੱਖਰੀ ਪਛਾਣ ਬਣਾਈ ਹੋਈ ਹੈ ਪਰ ਪਿਛਲੇ ਦਿਨੀਂ ਉਹਨਾਂ ਦੇ ਲਾਈਵ ਸਟੇਜ ਸ਼ੋਅ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ। ਜਿਸ ‘ਚ ਗੁਰਨਾਮ ਭੁੱਲਰ ਦਾ ਫੈਨ ਰਾਜੂ ਬੇਦੀ ਸਟੇਜ ‘ਤੇ ਉਹਨਾਂ ਨੂੰ ਗਿਫ਼ਟ ਕਰਨ ਲਈ ਫੋਟੋ ਨੂੰ ਫਰੇਮ ਕਰਵਾ ਕੇ ਲਿਆਇਆ ਸੀ। Punjabi Singer Gurnam Bhullar Bhikhiwind arrives to Angry fan ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ ਜਦੋਂ ਉਹ ਸਟੇਜ 'ਤੇ ਗੁਰਨਾਮ ਭੁੱਲਰ ਨੂੰ ਗਿਫਟ ਦੇਣ ਲਈ ਅੱਗੇ ਵਧਿਆ ਤਾਂ ਭੁੱਲਰ ਨੇ ਕਿਹਾ ਕਿ ਯਾਰ ਕੰਪਿਊਟਰ ਨਾਲ ਤਿਆਰ ਕਰ ਕੇ ਫੋਟੋ ਦੇਣ ਆ ਗਿਆ ਏ, ਇਹ ਕਿੱਡੀ ਕੁ ਵੱਡੀ ਗੱਲ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੁਰਨਾਮ ਭੁੱਲਰ ਦਾ ਕਾਫੀ ਵਿਰੋਧ ਹੋਇਆ ਸੀ ਅਤੇ ਬਹੁਤ ਸਾਰੇ ਲੋਕਾਂ ਦਾ ਇਸ ‘ਤੇ ਗੁੱਸਾ ਵੀ ਫੁੱਟਿਆ। Punjabi Singer Gurnam Bhullar Bhikhiwind arrives to Angry fan ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ ਜਿਸ ਤੋਂ ਬਾਅਦ ਗਾਇਕ ਗੁਰਨਾਮ ਭੁੱਲਰ ਬੁੱਧਵਾਰ ਨੂੰ ਗਾਇਕ ਸੁਰਜੀਤ ਭੁੱਲਰ ਦੇ ਘਰ ਪੁੱਜੇ ਸਨ। ਜਿਥੇ ਉਸ ਨੌਜਵਾਨ ਰਾਜੂ ਬੇਦੀ ਨੂੰ ਵੀ ਬੁਲਾਇਆ ਗਿਆ ਸੀ। ਇਸ ਦੌਰਾਨ ਮੌਕੇ 'ਤੇ ਮੌਜੂਦ ਗਾਇਕ ਸਰਜੀਤ ਭੁੱਲਰ ਅਤੇ ਸਰਪੰਚ-ਪੰਚ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਦੋਵਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ। ਇਸ ਮੌਕੇ ਰਾਜੂ ਬੇਦੀ ਨੇ ਕਿਹਾ ਕਿ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਲਤੀ ਮੰਨ ਲਈ ਹੈ।ਉਸ ਨੇ ਕਿਹਾ ਕਿ ਉਹ ਹਮੇਸ਼ਾ ਗੁਰਨਾਮ ਭੁੱਲਰ ਦਾ ਫੈਨ ਰਹੇਗਾ। Punjabi Singer Gurnam Bhullar Bhikhiwind arrives to Angry fan ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 15 ਸਤੰਬਰ ਨੂੰ ਕਸਬਾ ਭਿੱਖੀਵਿੰਡ ਵਿਖੇ ਬਾਬਾ ਖੇਤਰਪਾਲ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਸੀ, ਜਿਸ 'ਚ ਲੋਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਨਾਮ ਭੁੱਲਰ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਜਿਥੇ ਉਹ ਅਪਣੇ ਫੈਨ ਨਾਲ ਬਦਤਮੀਜ਼ੀ ਨਾਲ ਪੇਸ਼ ਆਏ ਸਨ ਅਤੇ ਸਟੇਜ 'ਤੇ ਉਨ੍ਹਾਂ ਦਾ ਫੈਨ ਉਨ੍ਹਾਂ ਨਾਲ ਇੱਕ ਫੋਟੋ ਖਿਚਵਾਉਣੀ ਚਾਹੁੰਦਾ ਹੈ ਪਰ ਗੁਰਨਾਮ ਭੁੱਲਰ ਉਸ ਨਾਲ ਬਦਸਲੂਕੀ ਕਰਕੇ ਉਸ ਨੂੰ ਸਟੇਜ ਤੋਂ ਹੇਠਾਂ ਜਾਣ ਲਈ ਕਹਿੰਦੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment