ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੂੰ ਚੜ੍ਹਿਆ ਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ

Punjabi singer Gurnam Bhullar live show During Fans with Dispute
ਮਸ਼ਹੂਰ ਗਾਇਕਗੁਰਨਾਮ ਭੁੱਲਰ ਨੂੰ ਚੜ੍ਹਿਆਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ 

ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੂੰ ਚੜ੍ਹਿਆ ਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ:ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਿਸੇ ਨਾ ਕਿਸੇ ਗਾਇਕ ਦਾ ਪੰਗਾ ਪਿਆ ਹੀ ਰਹਿੰਦਾ ਹੈ। ਲੋਕਾਂ ਦੇ ਸਿਰੋਂ ਸਟਾਰ ਬਣ ਕੇ ਹੁਣ ਲੋਕਾਂ ਨੂੰ ਸਟੇਜ਼ ਤੋਂ ਧੱਕੇ ਦਿੰਦੇ ਹਨ। ਕਹਿੰਦੇ ਨੇ ਜਦੋਂ ਕਿਸੇ ਦੀ ਚੜਾਈ ਹੁੰਦੀ ਹੈ ਤਾਂ ਉਸ ‘ਚ ਘੁਮੰਡ ਆ ਜਾਂਦਾ ਹੈ ਪਰ ਇਹ ਘੁਮੰਡ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਵੀ ਸੁੱਟ ਦਿੰਦਾ ਹੈ। ਹੁਣ ਪੰਜਾਬ ਦੇ ਇੱਕ ਮਸ਼ਹੂਰ ਗਾਇਕਗੁਰਨਾਮ ਭੁੱਲਰ ‘ਚ ਵੀ ਘੁਮੰਡ ਆ ਗਿਆ ਹੈ ,ਜੋ ਉਸਦੇ ਸਿਰ ਚੜ ਬੋਲ ਰਿਹਾ ਹੈ।

Punjabi singer Gurnam Bhullar live show During Fans with Dispute
ਮਸ਼ਹੂਰ ਗਾਇਕਗੁਰਨਾਮ ਭੁੱਲਰ ਨੂੰ ਚੜ੍ਹਿਆਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ

ਦਰਅਸਲ ‘ਚ ਪੰਜਾਬੀ ਗਾਇਕਗੁਰਨਾਮ ਭੁੱਲਰ ਇੱਕ ਲਾਈਵ ਸ਼ੋਅ ਦੌਰਾਨ ਕਹੀ ਗੱਲ ਕਾਰਨ ਵਿਵਾਦਾਂ ‘ਚ ਘਿਰ ਗਏ ਹਨ। ਜਿਨ੍ਹਾਂ ਦੀ ਇੱਕ ਵੀਡੀਓ ਅੱਜ -ਕੱਲ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਥੇ ਗੁਰਨਾਮ ਨੇ ਸਟੇਜ਼ ‘ਤੇ ਫੋਟੋ ਖਿਚਵਾਉਣ ਆਏ ਆਪਣੇ ਫੈਨ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਹੇ ਹਨ ਅਤੇ ਫੈਨ ਨੂੰ ਕੁਝ ਅਜਿਹਾ ਕਹਿ ਦਿੱਤਾ ਕਿ ਲੋਕ ਉਸ ਨੂੰ ਖਰੀਆਂ -ਖਰੀਆਂ ਸੁਣਾ ਰਹੇ ਹਨ।

 Punjabi singer Gurnam Bhullar live show During Fans with Dispute
ਮਸ਼ਹੂਰ ਗਾਇਕਗੁਰਨਾਮ ਭੁੱਲਰ ਨੂੰ ਚੜ੍ਹਿਆਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ

ਪੰਜਾਬੀ ਗਾਇਕਗੁਰਨਾਮ ਭੁੱਲਰ ਤਰਨਤਾਰਨ ਵਿਖੇ ਇੱਕ ਮੇਲੇ ਵਿੱਚ ਪਰਫੋਮ ਕਰਨ ਗਏ ਸਨ। ਇਸ ਦੌਰਾਨ ਸਟੇਜ਼ ਸ਼ੋਅ ਦੌਰਾਨ ਗੁਰਨਾਮ ਭੁੱਲਰ ਦਾ ਇੱਕ ਫੈਨ ਉਨ੍ਹਾਂ ਦੀ ਫ਼ੋਟੋ ਬਣਾ ਕੇ ਲਿਆਇਆ ਅਤੇ ਫ਼ੋਟੋ ਦੇਣ ਲਈ ਸਟੇਜ਼ ‘ਤੇ ਆ ਗਿਆ ਪਰ ਸਾਹਿਬਜਾਦੇ ਨੇ ਉਸ ਨੌਜਵਾਨ ਦਾ ਮਾਣ ਤਾਂ ਕੀ ਰੱਖਣਾ ਸੀ ਸਗੋਂ ਬਦਤਮੀਜ਼ੀ ਕੀਤੀ। ਗੁਰਨਾਮ ਭੁੱਲਰ ਨੇ ਕਿਹਾ ਬਾਈ ਕੰਪਿਊਟਰ ਤੋਂ ਫ਼ੋਟੋ ਕੱਢ ਲੈ ਆਏ ,ਕਿੱਡੀ ਕ ਗੱਲ ਆ। ਜਿਸ ਤੋਂ ਬਾਅਦ ਭੁੱਲਰ ਦੀ ਇਹ ਵੀਡੀਓ ਕਲਿੱਪ ਅੱਗ ਵਾਂਗ ਫੈਲ ਗਈ।

Punjabi singer Gurnam Bhullar live show During Fans with Dispute
ਮਸ਼ਹੂਰ ਗਾਇਕਗੁਰਨਾਮ ਭੁੱਲਰ ਨੂੰ ਚੜ੍ਹਿਆਘੁਮੰਡ , ਫ਼ੋਟੋ ਖਿਚਵਾਉਣ ਆਏ ਮੁੰਡੇ ਨੂੰ ਮਾਰੇ ਧੱਕੇ

ਇਸ ਘਟਨਾ ਤੋਂ ਬਾਅਦ ਗੁਰਨਾਮ ਨੇ ਆਪਣਾ ਸਪਸ਼ਟੀਕਰਨ ਦੇਣ ਲਈ ਇੰਸਟਾਗ੍ਰਾਮ ਅਕਾਊਂਟ ‘ਤੇ ਇਸੇ ਸੋਅ ਦੀ ਇੱਕ ਹੋਰ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਵੀ ਉਸੇ ਸੋਅ ਦੀ ਕਲਿਪ ਹੈ। ਕਿਸੇ ਨੇ ਇਸ ਵਿੱਚੋਂ 5 ਸੈਕਿੰਟ ਦੀ ਕਲਿੱਪ ਨੂੰ ਕੱਟ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਹੈ। ਪਰ ਹੈਰਾਨੀ ਗੱਲ ਵਾਲੀ ਗੱਲ ਇਹ ਹੈ ਕਿ ਪੋਸਟ ਪਾਉਣ ਤੋਂ ਬਾਅਦ ਗੁਰਨਾਮ ਭੁੱਲਰ ਨੇ ਇਹ ਪੋਸਟਆਪਣੇ ਅਕਾਊਂਟ ਤੋਂ ਹਟਾ ਦਿੱਤੀ ਹੈ।
-PTCNews