ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੂੰ ਹੋਇਆ ਕੋਰੋਨਾ ,ਫੈਨਜ਼ ਵਿੱਚ ਦਹਿਸ਼ਤ ਦਾ ਮਾਹੌਲ

By Shanker Badra - August 07, 2020 7:08 pm

ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੂੰ ਹੋਇਆ ਕੋਰੋਨਾ ,ਫੈਨਜ਼ ਵਿੱਚ ਦਹਿਸ਼ਤ ਦਾ ਮਾਹੌਲ:ਚੰਡੀਗੜ੍ਹ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ।  ਕੋਰੋਨਾ ਨੇ ਹੁਣ ਸੰਗੀਤ ਜਗਤ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕੁਲਵਿੰਦਰ ਬਿੱਲਾ ਨੂੰ ਵੀ ਚਪੇਟ 'ਚ ਲੈ ਲਿਆ ਹੈ।

ਪੰਜਾਬੀ ਗਾਇਕ ਅਤੇ ਅਦਾਕਾਰਕੁਲਵਿੰਦਰ ਬਿੱਲਾ ਨੂੰ ਹੋਇਆ ਕੋਰੋਨਾ ,ਫੈਨਜ਼ ਵਿੱਚ ਦਹਿਸ਼ਤ ਦਾ ਮਾਹੌਲ

ਜਾਣਕਾਰੀ ਅਨੁਸਾਰ ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕੁਲਵਿੰਦਰ ਬਿੱਲਾ ਨੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਖੂਬਸੂਰਤ ਗੀਤ ਦਿੱਤੇ ਹਨ ਪਰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਫੈਨਜ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਪੰਜਾਬੀ ਗਾਇਕ ਅਤੇ ਅਦਾਕਾਰਕੁਲਵਿੰਦਰ ਬਿੱਲਾ ਨੂੰ ਹੋਇਆ ਕੋਰੋਨਾ ,ਫੈਨਜ਼ ਵਿੱਚ ਦਹਿਸ਼ਤ ਦਾ ਮਾਹੌਲ

ਦੱਸ ਦੇਈਏ ਕਿਕੁਲਵਿੰਦਰ ਬਿੱਲਾ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ ਜੋ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਨਾਲ ਜੁੜਿਆ ਹੋਇਆ ਹੈ। ਇਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ ਕੋਈ ਖਾਸ ਅਤੇ ਪੰਜਾਬ ਨਾਲ ਕੀਤੀ ਜਦਕਿ ਫ਼ਿਲਮੀ ਖੇਤਰ ਵਿੱਚ ਆਪਣੇ ਕੈਰੀਅਰ ਸ਼ੁਰੂਆਤ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਰਾਹੀਂ ਕੀਤੀ। 2018 ਵਿੱਚ ਰਿਲੀਜ਼ ਹੋਈ ਫਿਲਮ ਪਰਾਹੁਣਾ ਵਿੱਚ ਕੁਲਵਿੰਦਰ ਬਿੱਲੇ ਨੇ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਈ ਸੀ।
-PTCNews

adv-img
adv-img