New Update
ਜੰਲਧਰ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਉਤੇ ਫਗਵਾੜਾ ਪੁਲਿਸ ਵੱਲੋਂ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਗਿਆ ਹੈ। ਪੁਲਿਸ ਨੇ ਏਐੱਸਆਈ ਭਾਰਤ ਭੂਸ਼ਣ ਦੀ ਅਗਵਾਈ ਹੇਠ ਸ਼ੂਗਰ ਮਿੱਲ ਚੌਕ 'ਚ ਲਾਏ ਨਾਕੇ ਦੌਰਾਨ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਗੱਡੀ ਨੂੰ ਰੋਕ ਕੇ ਉਸ 'ਚ ਸਵਾਰ ਵਿਅਕਤੀਆਂ ਦੇ ਮਾਸਕ ਨਾ ਲਾਏ ਹੋਣ ਕਰ ਕੇ ਚਲਾਨ ਕੱਟਿਆ ਹੈ।
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ
ਜਾਣਕਾਰੀ ਅਨੁਸਾਰ ਮਾਸਟਰ ਸਲੀਮ ਦਾ ਇਹ ਚਲਾਨ ਮਾਸਕ ਨਾ ਪਾਉਣ ਕਰਕੇ ਕੱਟਿਆ ਹੈ। ਦਰਅਸਲ 'ਚ ਮਾਸਟਰ ਸਲੀਮ ਆਪਣੇ ਸਾਥੀਆਂ ਨਾਲ ਬਗੈਰ ਮਾਸਕ ਫਾਰਚੂਨਰ ਕਾਰ ਵਿੱਚ ਜਾ ਰਹੇ ਸੀ। ਜਦੋਂ ਉਹ ਫਗਵਾੜਾ ਪਹੁੰਚੇ ਤਾਂ ਫਗਵਾੜਾ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ ਹੈ। ਇਸ ਦੌਰਾਨ ਮਾਸਟਰਸਲੀਮ ਤੇ ਸਬ ਇੰਸਪੈਕਟਰ ਦਰਮਿਆਨ ਬਹਿਸ ਵੀ ਹੋਈ ਹੈ।
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ
ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਾਸਟਰ ਸਲੀਮ ਤੇ ਉਸ ਦੇ ਸਾਥੀਆਂ ਨੇ ਮਾਸਕ ਨਹੀਂ ਪਾਏ ਤੇ ਪੁਲਿਸ ਅਫਸਰ ਨੇ ਉਸ ਦੀ ਗੱਡੀ ਨਾਕੇ 'ਤੇ ਰੋਕੀ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਮਾਸਟਰ ਸਲੀਮ ਪਹਿਲਾਂ ਪੁਲਿਸ ਅਫਸਰ 'ਤੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਿਸ ਅਫਸਰ ਨੇ ਆਪਣੀ ਡਿਊਟੀ ਨੂੰ ਨਿਭਾਉਂਦੀਆਂ ਨਿਯਮਾਂ ਦਾ ਹਵਾਲਾ ਦਿੰਦਿਆਂ 1000 ਰੁਪਏ ਦਾ ਚਲਾਨ ਕੀਤਾ।
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ
ਉੱਥੇ ਹੀ ਫਗਵਾੜਾ ਦੇ ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਰੋਨਾ ਦੀ ਰੋਕਥਾਮ , ਫੈਲਾਅ ਨੂੰ ਰੋਕਣ ਲਈ ਸਰਕਾਰੀ ਅਮਲਾ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਲੋਕ ਅਜੇ ਵੀ ਨਹੀਂ ਮੰਨ ਰਹੇ ,ਜਿਸ ਕਰਕੇ ਸਖ਼ਤੀ ਕੀਤੀ ਗਈ ਹੈ ਤੇ ਪੁਲਿਸ ਅਫਸਰ ਭਾਰਤ ਭੂਸ਼ਣ ਨੇ ਮਾਸਟਰ ਸਲੀਮ ਦਾ ਚਾਲਾਨ ਕੀਤਾ ਹੈ।
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ
ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ,ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਦੀ ਸਮੇਂ ਸੀਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਅੱਗੇ ਨਾ ਵਧੇ ਤੇ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ,ਜਿਸ ਵਿੱਚ ਮਾਸਕ ਪਾਉਣਾ 'ਤੇ ਚਲਾਨ ਕੱਟਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ।
-PTCNews
-