Advertisment

ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ 

author-image
Shanker Badra
Updated On
New Update
ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ 
Advertisment
publive-image ਜੰਲਧਰ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਉਤੇ ਫਗਵਾੜਾ ਪੁਲਿਸ ਵੱਲੋਂ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਗਿਆ ਹੈ। ਪੁਲਿਸ ਨੇ ਏਐੱਸਆਈ ਭਾਰਤ ਭੂਸ਼ਣ ਦੀ ਅਗਵਾਈ ਹੇਠ ਸ਼ੂਗਰ ਮਿੱਲ ਚੌਕ 'ਚ ਲਾਏ ਨਾਕੇ ਦੌਰਾਨ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਗੱਡੀ ਨੂੰ ਰੋਕ ਕੇ ਉਸ 'ਚ ਸਵਾਰ ਵਿਅਕਤੀਆਂ ਦੇ ਮਾਸਕ ਨਾ ਲਾਏ ਹੋਣ ਕਰ ਕੇ ਚਲਾਨ ਕੱਟਿਆ ਹੈ। ਪੜ੍ਹੋ ਹੋਰ ਖ਼ਬਰਾਂ :
Advertisment
ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   Punjabi Singer Master Saleem Challan by Phagwara Police for not wearing mask ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ ਜਾਣਕਾਰੀ ਅਨੁਸਾਰ ਮਾਸਟਰ ਸਲੀਮ ਦਾ ਇਹ ਚਲਾਨ ਮਾਸਕ ਨਾ ਪਾਉਣ ਕਰਕੇ ਕੱਟਿਆ ਹੈ। ਦਰਅਸਲ 'ਚ ਮਾਸਟਰ ਸਲੀਮ ਆਪਣੇ ਸਾਥੀਆਂ ਨਾਲ ਬਗੈਰ ਮਾਸਕ ਫਾਰਚੂਨਰ ਕਾਰ ਵਿੱਚ ਜਾ ਰਹੇ ਸੀ। ਜਦੋਂ ਉਹ ਫਗਵਾੜਾ ਪਹੁੰਚੇ ਤਾਂ ਫਗਵਾੜਾ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ ਹੈ। ਇਸ ਦੌਰਾਨ ਮਾਸਟਰਸਲੀਮ ਤੇ ਸਬ ਇੰਸਪੈਕਟਰ ਦਰਮਿਆਨ ਬਹਿਸ ਵੀ ਹੋਈ ਹੈ। Punjabi Singer Master Saleem Challan by Phagwara Police for not wearing mask ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਾਸਟਰ ਸਲੀਮ ਤੇ ਉਸ ਦੇ ਸਾਥੀਆਂ ਨੇ ਮਾਸਕ ਨਹੀਂ ਪਾਏ ਤੇ ਪੁਲਿਸ ਅਫਸਰ ਨੇ ਉਸ ਦੀ ਗੱਡੀ ਨਾਕੇ 'ਤੇ ਰੋਕੀ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਮਾਸਟਰ ਸਲੀਮ ਪਹਿਲਾਂ ਪੁਲਿਸ ਅਫਸਰ 'ਤੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਿਸ ਅਫਸਰ ਨੇ ਆਪਣੀ ਡਿਊਟੀ ਨੂੰ ਨਿਭਾਉਂਦੀਆਂ ਨਿਯਮਾਂ ਦਾ ਹਵਾਲਾ ਦਿੰਦਿਆਂ 1000 ਰੁਪਏ ਦਾ ਚਲਾਨ ਕੀਤਾ।
Advertisment
Punjabi Singer Master Saleem Challan by Phagwara Police for not wearing mask ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ ਉੱਥੇ ਹੀ ਫਗਵਾੜਾ ਦੇ ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਰੋਨਾ ਦੀ ਰੋਕਥਾਮ , ਫੈਲਾਅ ਨੂੰ ਰੋਕਣ ਲਈ ਸਰਕਾਰੀ ਅਮਲਾ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਲੋਕ ਅਜੇ ਵੀ ਨਹੀਂ ਮੰਨ ਰਹੇ ,ਜਿਸ ਕਰਕੇ ਸਖ਼ਤੀ ਕੀਤੀ ਗਈ ਹੈ ਤੇ ਪੁਲਿਸ ਅਫਸਰ ਭਾਰਤ ਭੂਸ਼ਣ ਨੇ ਮਾਸਟਰ ਸਲੀਮ ਦਾ ਚਾਲਾਨ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ  Punjabi Singer Master Saleem Challan by Phagwara Police for not wearing mask ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ , ਜਾਣੋਂ ਕਿਉਂ ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ,ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਦੀ ਸਮੇਂ ਸੀਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਅੱਗੇ ਨਾ ਵਧੇ ਤੇ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ,ਜਿਸ ਵਿੱਚ ਮਾਸਕ ਪਾਉਣਾ 'ਤੇ ਚਲਾਨ ਕੱਟਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ। -PTCNews publive-image-
punjabi-singer phagwara-police mask master-saleem master-saleem-challan
Advertisment

Stay updated with the latest news headlines.

Follow us:
Advertisment