ਮਿਸ ਪੂਜਾ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਇੰਝ ਕੀਤੀ ਖੁਸ਼ੀ ਸਾਂਝੀ

Miss Pooja

ਮਿਸ ਪੂਜਾ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਇੰਝ ਕੀਤੀ ਖੁਸ਼ੀ ਸਾਂਝੀ,ਪੰਜਾਬ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਮਿਸ ਪੂਜਾ ਨੂੰ ਉਸ ਸਮੇਂ ਵੱਡੀ ਖੁਸ਼ੀ ਮਿਲੀ, ਜਦੋਂ ਉਹਨਾਂ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ। ਦਰਅਸਲ, ਮਿਸ ਪੂਜਾ ਦੇ ਘਰ ਭਾਣਜੀ ਨੇ ਜਨਮ ਲਿਆ ਹੈ। ਜਿਸ ਦੀ ਤਸਵੀਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।

Miss Pooja ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮਿਸ ਪੂਜਾ ਨੇ ਕੈਪਸ਼ਨ ’ਚ ਲਿਖਿਆ, ‘‘ਮਿਲੋ ਇਸ ਕਿਊਟ ਬੱਚੀ ਨੂੰ, ਜੋ ਕਿ ਮੇਰੇ ਘਰ ’ਚ ਨਵੀਂ ਪਰਿਵਾਰਕ ਮੈਂਬਰ ਹੈ ਪਰਵਾਨ ਕੌਰ’’। ਇਸ ਨਵੇਂ ਮੈਂਬਰ ਦੇ ਆਉਣ ਨਾਲ ਮਿਸ ਪੂਜਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਅਤੇ ਉਹ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਆਪਣੇ ਚਾਹੁਣ ਵਾਲਿਆਂ ਨਾਲ ਕਰ ਰਹੇ ਹਨ।

ਹੋਰ ਪੜ੍ਹੋ: ਕਾਂਗਰਸੀਆਂ ਨੂੰ ਪੱਤਰਕਾਰਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ ,ਕਰਵਾ ਲਿਆ ਪਰਚਾ

Miss Poojaਮਿਸ ਪੂਜਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।

ਦੱਸਣਯੋਗ ਹੈ ਕਿ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ।ਉਨ੍ਹਾਂ ਦੇ ‘ਜੀਜੂ’, ‘ਦੇਸੀ ਜੱਟ’, ‘ਦਿਮਾਗ ਖਰਾਬ’, ‘ਟੋਪਰ’, ‘ਡੇਟ ਆਨ ਫੋਰਡ’, ‘ਬੋਤਲਾਂ’ ਅਤੇ ‘ਸੋਹਣਿਆ’ ਵਰਗੇ ਗੀਤ ਕਾਫੀ ਮਕਬੂਲ ਹੋਏ ਹਨ।

-PTC News