Sat, Apr 20, 2024
Whatsapp

ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ

Written by  Jashan A -- April 19th 2019 06:17 PM
ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ

ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ

ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਮਨੀ ਔਜਲਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਅਕਸਰ ਹੀ ਮਨੀ ਔਜਲਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। [caption id="attachment_284934" align="aligncenter" width="300"]mani ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ[/caption] ਦੱਸ ਦੇਈਏ ਕਿ ਉਹ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਦਿਲ ਦੇ ਇਨਸਾਨ ਵੀ ਹਨ।ਆਪਣੇ ਸੋਸ਼ਲ ਮੀਡੀਆ ਰਾਹੀਂ ਕੱਬਡੀ ਦੇ ਪ੍ਰਸਿੱਧ ਖਿਡਾਰੀ ਨਰਿੰਦਰ ਰਾਮ (ਬਿੱਟੂ ਦੁਗਾਲ) ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ, ਜਿਸ 'ਚ ਲਿਖਿਆ ਹੈ ਕਿ ‘ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆਂ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ ਅੱਜ ਬਿੱਟੂ ਨੂੰ ਸਾਡੀਆਂ ਸਭ ਦੀਆਂ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ ਜਦੋਂ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋਂ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ। ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ’ ਹੋਰ ਪੜ੍ਹੋ:ਜੈੱਟ ਏਅਰਵੇਜ਼ ਅੱਜ ਅੰਮ੍ਰਿਤਸਰ ਤੋਂ ਭਰੇਗਾ ਆਪਣੀ ਆਖਰੀ ਉਡਾਨ, 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਾਂ ਖੇਡ ਕਬੱਡੀ ਦੇ ਸਰਵੋਤਮ ਖਿਡਾਰੀਆਂ 'ਚ ਨੰਬਰ 1 ਮੰਨੇ ਜਾਣ ਵਾਲੇ ਖਿਡਾਰੀ ਨਰਿੰਦਰ ਰਾਮ ਬਿੱਟੂ ਉਰਫ ਬਿੱਟੂ ਦੁਗਾਲ ਦੀ ਬੀਤੇ ਪਿਛਲੇ ਦਿਨੀਂ ਦਿਮਾਗ ਦੀ ਨਾੜੀ ਬਲਾਕ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 
View this post on Instagram
 

????ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆੰ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ ਅੱਜ ਬਿੱਟੂ ਨੂੰ ਸਾਡੀਆੰ ਸਭ ਦੀਆੰ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ ਜਦੋੰ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋੰ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ ??

A post shared by Money Aujla (@moneyaujla) on


ਇਸ ਘਟਨਾ ਤੋਂ ਬਾਅਦ ਜਿਥੇ ਉਹਨਾਂ ਨੂੰ ਚਾਹੁਣ ਵਾਲਿਆਂ 'ਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਕਬੱਡੀ ਜਗਤ 'ਚ ਮਾਤਮ ਛਾ ਗਿਆ ਹੈ। ਇਸ ਪੋਸਟ ਤੋਂ ਬਾਅਦ ਪ੍ਰਸ਼ੰਸ਼ਕਾਂ ਵੱਲੋਂ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਕਬੱਡੀ ‘ਚ ਵਧੀਆ ਜਾਫੀ ਦੇ ਲਈ ਜਾਣੇ ਜਾਂਦੇ ਹਨ। -PTC News

Top News view more...

Latest News view more...