ਹਾਈ ਕੋਰਟ ਪਹੁੰਚਿਆ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ

Elly Prince

ਹਾਈ ਕੋਰਟ ਪਹੁੰਚਿਆ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ,ਚੰਡੀਗੜ੍ਹ: ਪੰਜਾਬ ਗਾਇਕ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਵਿਵਾਦ ਹੁਣ ਹਾਈ ਕੋਰਟ ਪਹੁੰਚ ਗਿਆ ਹੈ। ਦਰਅਸਲ, ਰੰਮੀ ਦੇ ਭਰਾ ਪ੍ਰਿੰਸ ਰੰਧਾਵਾ ਨੇ ਪਟੀਸ਼ਨ ਦਾਇਰ ਕਰਵਾਈ ਹੈ, ਜਿਸ ‘ਚ ਪੁਲਸ ਆਫਸਰ ‘ਤੇ ਦੋਸ਼ ਲਾਇਆ ਗਿਆ ਹੈ।

elly mangatਐੱਫ. ਆਈ. ਆਰ. ‘ਚ ਜ਼ਮਾਨਤੀ ਧਾਰਾਵਾਂ ਦੇ ਬਾਵਜੂਦ ਰੰਮੀ ਰੰਧਾਵਾ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਥਾਣੇ ‘ਚ ਰੱਖਿਆ। ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਤੋਂ ਦੋਹਾਂ ਗਾਇਕਾਂ ਵਿਚਕਾਰ ਸੋਸ਼ਲ ਮੀਡੀਆ ‘ਤੇ ਲੜਾਈ ਚੱਲ ਰਹੀ ਹੈ। ਦੋਵਾਂ ਨੇ ਆਪਸ ਵਿਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ।

ਹੋਰ ਪੜ੍ਹੋ: ਹਾਈਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ ‘ਤੇ ਰੋਕ

Elly Princeਜਿਸ ਦੌਰਾਨ ਬੀਤੇ ਕੱਲ੍ਹ ਐਲੀ ਮੋਹਾਲੀ ਪਹੁੰਚਿਆ, ਜਿਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਸ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ।

-PTC News