ਮਾਂ ਦੇ ਜਨਮਦਿਨ ’ਤੇ ਰੌਸ਼ਨ ਪ੍ਰਿੰਸ ਨੇ ਸਾਂਝੀ ਕੀਤੀ ਤਸਵੀਰ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ

Roshan Prince

ਮਾਂ ਦੇ ਜਨਮਦਿਨ ’ਤੇ ਰੌਸ਼ਨ ਪ੍ਰਿੰਸ ਨੇ ਸਾਂਝੀ ਕੀਤੀ ਤਸਵੀਰ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ,ਪੰਜਾਬੀ ਫਿਲਮ ਇੰਡਸਟਰੀ ‘ਚ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਤੇ ਗਾਇਕ ਰੋਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਜਿਸ ‘ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ।

ਦਰਅਸਲ, ਅੱਜ ਰੋਸ਼ਨ ਪ੍ਰਿੰਸ ਦੀ ਮਾਂ ਦਾ ਅੱਜ ਜਨਮਦਿਨ ਹੈ। ਉਹਨਾਂ ਨੇ ਇਹ ਤਸਵੀਰ ਕਰਦਿਆਂ ਲਿਖਿਆ ਹੈ ਕਿ ‘‘ਅੱਜ ਮੇਰੀ ਮਾਂ ਦਾ ਜਨਮਦਿਨ ਹੈ…!! ਜਨਮਦਿਨ ਮੁਬਾਰਕ ਹੋਵੇ ਮਾਂ..!! ਲਵ ਯੂ।’’ ਇਸ ਤਸਵੀਰ ਨੂੰ ਦੇਖਦਿਆਂ ਹੀ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਉ ਵਧਾਈਆਂ ਦੇਣ ਲੱਗੇ।

ਹੋਰ ਪੜ੍ਹੋ:ਮਾਂ ਐਸ਼ਵਰਿਆ ਦੀਆਂ ਇਹ ਡਰੈੱਸਾਂ ਆਈਆਂ ਆਰਾਧਿਆ ਨੂੰ ਬੇਹੱਦ ਪਸੰਦ

ਇਸ ਦੇ ਨਾਲ ਹੀ ਕਪਿਲ ਸ਼ਰਮਾ, ਐਮੀ ਵਿਰਕ, ਕਮਲ ਖਾਨ, ਨਿਸ਼ਾ ਬਾਨੋ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

ਤੁਹਾਨੂੰ ਦੱਸ ਦਈਏ ਕਿ ਰੋਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ, ਉਹਨਾਂ ਨੇ ਹੁਣ ਤੱਕ ਇੰਡਸਟਰੀ ਦੀ ਝੋਲੀ ਕਈ ਨਾਮਵਾਰ ਗੀਤ ਅਤੇ ਫ਼ਿਲਮਾਂ ਪਾ ਚੁੱਕੇ ਹਨ। ਰੌਸ਼ਨ ਪ੍ਰਿੰਸ ਨੇ ‘ਲਾਵਾਂ ਫੇਰੇ’, ‘ਅਰਜਨ’, ‘ਮੈਂ ਤੇਰੀ ਤੂੰ ਮੇਰਾ’, ‘ਲੱਗਦਾ ਇਸ਼ਕ ਹੋ ਗਿਆ’, ‘ਰਾਂਝਾ ਰਿਵਿਊਜੀ’ ਵਰਗੀਆਂ ਫਿਲਮਾਂ ਨਾਲ ਸ਼ੌਹਰਤ ਹਾਸਿਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗਾਏ ਗੀਤ ਫੈਨਜ਼ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ।

-PTC News