Fri, Apr 19, 2024
Whatsapp

ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ, ਘਰ ਪਹੁੰਚੇ ਯੁਵਰਾਜ ਹੰਸ ਅਤੇ ਹੋਰ ਮਸ਼ਹੂਰ ਹਸਤੀਆਂ (ਤਸਵੀਰਾਂ)

Written by  Joshi -- January 25th 2018 06:27 PM -- Updated: January 25th 2018 09:27 PM
ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ, ਘਰ ਪਹੁੰਚੇ ਯੁਵਰਾਜ ਹੰਸ ਅਤੇ ਹੋਰ ਮਸ਼ਹੂਰ ਹਸਤੀਆਂ (ਤਸਵੀਰਾਂ)

ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ, ਘਰ ਪਹੁੰਚੇ ਯੁਵਰਾਜ ਹੰਸ ਅਤੇ ਹੋਰ ਮਸ਼ਹੂਰ ਹਸਤੀਆਂ (ਤਸਵੀਰਾਂ)

Punjabi singer sabar koti passes away in Jalandhar hospital: ਅੱਜ ਸ਼ਾਮ ਨੂੰ ਪੰਜਾਬ ਦੇ ਉੱਘੇ ਗਾਇਕ ਸਾਬਰ ਕੋਟੀ ਦੀ ਮੌਤ ਦੀ ਖਬਰ ਨਾਲ ਪੂਰੀ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਸੀ। Punjabi singer sabar koti passes away in Jalandhar hospitalਇਹ ਖਬਰ ਸੁਣਨ ਤੋਂ ਬਾਅਦ ਅੱਜ ਸ਼ਾਮ ਨੂੰ ਯੁਵਰਾਜ ਹੰਸ ਅਤੇ ਹੋਰ ਮਸ਼ਹੂਰ ਹਸਤੀਆਂ ਸਾਬਰ ਕੋਟੀ ਦੇ ਘਰ ਪਹੁੰਚੇ। Punjabi singer sabar koti passes away in Jalandhar hospitalਉਦਾਸੀ ਭਰੇ ਗੀਤਾਂ ਦੀ ਬਾਦਸ਼ਾਹਤ ਵਾਲਾ ਤਾਜ ਸਿਰ 'ਤੇ ਸਜਾਈ ਬੈਠੇ ਪੰਜਾਬ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਪਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨ। Punjabi singer sabar koti passes away in Jalandhar hospitalਇਹ ਦੁਖਦਾਈ ਖਬਰ ਮਿਲਦਿਆਂ ਹੀ ਪੂਰੀ ਪੰਜਾਬੀ ਇੰਡਸਟਰੀ ਸੋਗ ਦੀ ਲਹਿਰ ਡੁੱਬ ਗਈ ਸੀ। Punjabi singer sabar koti passes away in Jalandhar hospitalਦੱਸਣਯੋਗ ਹੈ ਕਿ ਸਾਬਰ ਕੋਟੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹਨਾਂ ਨੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ। Punjabi singer sabar koti passes away in Jalandhar hospitalਨੰਬਰ ਇੱਕ ਦੀ ਦੌੜ ਤੋਂ ਦੂਰ ਰਹਿਣ ਵਾਲੇ ਸਾਬਰ ਕੋਟੀ ਨੇ ਹਮੇਸ਼ਾ ਹੀ ਆਪਣੇ ਗੀਤਾਂ ਦੀ ਗੁਣਵੱਤਾ ਵੱਲ ਧਿਆਨ ਦਿੱਤਾ ਅਤੇ ਦਰਸ਼ਕਾਂ ਦੀ ਝੋਲੀ ਕਈ ਮਸ਼ਹੂਰ ਗੀਤ ਪਾਏ। ਮੱਠੀ ਬੀਟ ਦੇ ਗੀਤ ਗਾ ਕੇ ਨੌਜਵਾਨਾਂ ਦੇ ਦਿਲ ਦੀ ਧੜਕਨ ਬਣੇ ਸਾਬਰ ਕੋਟੀ ਨੇ 'ਹੰਝੂ', 'ਤੇਰਾ ਚਿਹਰਾ', 'ਤਾਰਾ ਅੰਬਰਾਂ 'ਤੇ ਕੋਈ ਕੋਈ ਹੈ' ਵਰਗੇ ਗੀਤਾਂ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ। Punjabi singer sabar koti passes away in Jalandhar hospital ਹਾਂਲਾਂਕਿ, ਸਾਬਰ ਨੂੰ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਰਹੀ ਸੀ ਕਿ ਅੱਜਕੱਲ੍ਹ ਦੇ ਜ਼ਮਾਨੇ 'ਚ ਅਸਲੀ ਆਵਾਜ਼ ਨਾਲੋਂ ਕਿਤੇ ਜ਼ਿਆਦਾ ਤਵੱਜੋ ਤਕਨੀਕੀ ਇਫੈਕਟਾਂ ਨੂੰ ਦਿੱਤੀ ਜਾਣ ਲੱਗੀ ਸੀ। Punjabi singer sabar koti passes away in Jalandhar hospital —PTC News


Top News view more...

Latest News view more...