ਮੁੱਖ ਖਬਰਾਂ

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਸਦਮਾ, ਮਾਂ ਦਾ ਹੋਇਆ ਦੇਹਾਂਤ

By Jashan A -- July 19, 2019 9:07 am -- Updated:Feb 15, 2021

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਸਦਮਾ, ਮਾਂ ਦਾ ਹੋਇਆ ਦੇਹਾਂਤ

ਪੰਜਾਬੀ ਇੰਡਸਟਰੀ ਵਿੱਚ ਥੋੜੇ ਸਮੇਂ 'ਚ ਵਧੇਰੇ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ , ਜਦੋਂ ਬੀਤੀ ਰਾਤ ਉਹਨਾਂ ਦੀ ਮਾਂ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਸ਼ੈਰੀ ਮਾਨ ਦੀ ਮਾਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਬੀਮਾਰ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।

https://www.instagram.com/p/B0EN72NHaAa/?igshid=v37av25uujzr

 

ਇਸ ਦੌਰਾਨ ਸ਼ੈਰੀ ਮਾਨ ਨੇ ਭਾਵੁਕ ਹੋ ਕੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਸੀ ਕਿ "ਅਲਵਿਦਾ ਮਾਂ... ਹੋਰ ਕੁਝ ਨਹੀਂ ਕਹਿਣ ਨੂੰ ਤੂੰ ਮਰ ਕੇ ਵੀ ਮੇਰੀ ਫਿਕਰ ਹੀ ਕਰਨੀ ਆ... ਪਰ ਤੇਰਾ ਸਿਆਣਾ ਪੁੱਤ ਬਣਨ ਦੀ ਕੋਸ਼ਿਸ਼ ਕਰਦਾ ਰਹਾਂਗਾ"...

ਦੱਸਣਯੋਗ ਹੈ ਕਿ ਸ਼ੈਰੀ ਮਾਨ ਇਨੀਂ ਦਿਨੀਂ ਵਿਦੇਸ਼ਾਂ 'ਚ ਆਪਣੇ ਸ਼ੋਅਜ਼ ਕਰ ਰਹੇ ਹਨ।

-PTC News

  • Share