ਕੀ ਗਾਇਕ ਸਿੱਧੂ ਮੂਸੇਵਾਲਾ ਦਾ ਸੱਚੀ ਹੋਇਆ ਵਿਆਹ ? ਦੇਖੋ ਵੀਡੀਓ ‘ਚ ਕੀ ਕਹਿੰਦੇ ਨੇ ਮੂਸੇਵਾਲਾ

Punjabi singer Sidhu Moose Wala Wedding Photo About Disclosed
ਕੀ ਗਾਇਕ ਸਿੱਧੂ ਮੂਸੇਵਾਲਾ ਦਾ ਸੱਚੀ ਹੋਇਆ ਵਿਆਹ ? ਦੇਖੋ ਵੀਡੀਓ 'ਚ ਕੀ ਕਹਿੰਦੇ ਨੇ ਮੂਸੇਵਾਲਾ

ਕੀ ਗਾਇਕ ਸਿੱਧੂ ਮੂਸੇਵਾਲਾ ਦਾ ਸੱਚੀ ਹੋਇਆ ਵਿਆਹ ? ਦੇਖੋ ਵੀਡੀਓ ‘ਚ ਕੀ ਕਹਿੰਦੇ ਨੇ ਮੂਸੇਵਾਲਾ:ਚੰਡੀਗੜ੍ਹ : ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਵੱਡੇ ਪੱਧਰ ‘ਤੇ ਨਾਮ ਕਮਾਉਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਸ਼ੋਸ਼ਲ ਮੀਡੀਆ ਸ਼ੈਨਸ਼ੇਸ਼ਨ ਬਣ ਚੁੱਕੇ ਹਨ। ਉਨ੍ਹਾਂ ਦੀਆਂ ਫ਼ੋਟੋਆਂ ਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡਿਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੀ ਇੱਕ ਅਜਿਹੀ ਤਸਵੀਰ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸਿੱਧੂ ਮੂਸੇਵਾਲਾ ਵਿਆਹ ਦੇ ਬੰਧਨ ‘ਚ ਬੱਝੇ ਨਜ਼ਰ ਆ ਰਹੇ ਹਨ।

Punjabi singer Sidhu Moose Wala Wedding Photo About Disclosed
ਕੀ ਗਾਇਕ ਸਿੱਧੂ ਮੂਸੇਵਾਲਾ ਦਾ ਸੱਚੀ ਹੋਇਆ ਵਿਆਹ ? ਦੇਖੋ ਵੀਡੀਓ ‘ਚ ਕੀ ਕਹਿੰਦੇ ਨੇ ਮੂਸੇਵਾਲਾ

ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ,ਜਿਸ ਵਿੱਚ ਗਾਇਕ ਸਿੱਧੂ ਮੂਸੇ ਵਾਲਾ ਵਾਇਰਲ ਰੋ ਰਹੀ ਵਿਆਹ ਦੀ ਤਸਵੀਰ ਬਾਰੇ ਅਸਲ ਸਚਾਈ ਦੱਸ ਰਹੇ ਹਨ। ਇਸ ਵਿਆਹ ਨੂੰ ਸਿਰੇ ਤੋਂ ਨਕਾਰਦੇ ਨਜ਼ਰ ਆ ਰਹੇ ਹਨ।

Punjabi singer Sidhu Moose Wala Wedding Photo About Disclosed
ਕੀ ਗਾਇਕ ਸਿੱਧੂ ਮੂਸੇਵਾਲਾ ਦਾ ਸੱਚੀ ਹੋਇਆ ਵਿਆਹ ? ਦੇਖੋ ਵੀਡੀਓ ‘ਚ ਕੀ ਕਹਿੰਦੇ ਨੇ ਮੂਸੇਵਾਲਾ

ਇਸ ਦੌਰਾਨ ਗਾਇਕ ਸਿੱਧੂ ਮੂਸੇ ਵਾਲਾ ਨੇ ਕਿਹਾ ਹੈ ਕਿ ਮੈਨੂੰ ਕਿਸੇ ਨੇ ਫ਼ੋਟੋ ਭੇਜੀ ਹੈ ਅਤੇ ਲੋਕ ਵਧਾਈਆਂ ਦੇ ਰਹੇ ਹਨ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਇਸ ਫ਼ੋਟੋ ਕਿਸੇ ਗਾਣੇ ਦੀ ਸ਼ੂਟਿੰਗ ਦੌਰਾਨ ਦੀ ਹੈ ,ਜਿਸ ਦਾ ਗੀਤ ਵੀ ਜਲਦੀ ਸਾਹਮਣੇ ਆਵੇਗਾ।
-PTCNews