Thu, Apr 25, 2024
Whatsapp

ਸਿੱਧੂ ਮੂਸੇਵਾਲਾ ਨੂੰ AK-4 ਚਲਾਉਣੀ ਪਈ ਮਹਿੰਗੀ, ਹੁਣ ਮੂਸੇਵਾਲਾ ਸਮੇਤ 9 ਖਿਲਾਫ਼ ਥਾਣਾ ਧੂਰੀ 'ਚ ਵੀ ਮਾਮਲਾ ਦਰਜ

Written by  Shanker Badra -- May 06th 2020 03:04 PM -- Updated: May 06th 2020 03:33 PM
ਸਿੱਧੂ ਮੂਸੇਵਾਲਾ ਨੂੰ AK-4 ਚਲਾਉਣੀ ਪਈ ਮਹਿੰਗੀ, ਹੁਣ ਮੂਸੇਵਾਲਾ ਸਮੇਤ 9 ਖਿਲਾਫ਼ ਥਾਣਾ ਧੂਰੀ 'ਚ ਵੀ ਮਾਮਲਾ ਦਰਜ

ਸਿੱਧੂ ਮੂਸੇਵਾਲਾ ਨੂੰ AK-4 ਚਲਾਉਣੀ ਪਈ ਮਹਿੰਗੀ, ਹੁਣ ਮੂਸੇਵਾਲਾ ਸਮੇਤ 9 ਖਿਲਾਫ਼ ਥਾਣਾ ਧੂਰੀ 'ਚ ਵੀ ਮਾਮਲਾ ਦਰਜ

ਸਿੱਧੂ ਮੂਸੇਵਾਲਾ ਨੂੰ AK-4 ਚਲਾਉਣੀ ਪਈ ਮਹਿੰਗੀ, ਹੁਣ ਮੂਸੇਵਾਲਾ ਸਮੇਤ 9 ਖਿਲਾਫ਼ ਥਾਣਾ ਧੂਰੀ 'ਚ ਵੀ ਮਾਮਲਾ ਦਰਜ:ਸੰਗਰੂਰ : ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀਂ ਪਿੰਡ ਬਡਬਰ ਵਿਖੇ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਨੂੰ AK-47 ਰਾਈਫ਼ਲ ਨਾਲ ਸਿਖਲਾਈ ਦੇਣ ਦਾ ਮਾਮਲਾ ਸਾਹਮਣਾ ਆਇਆ ਸੀ। ਜਿਸ ਤੋਂ ਬਾਅਦ ਬਰਨਾਲਾ ਦੇ ਥਾਣਾ ਧਨੌਲਾ ਉਪਰੰਤ ਹੁਣ ਸਿੱਧੂ ਮੂਸੇਵਾਲਾ ਅਤੇ ਉਸ ਦੇ ਦੋ ਸਾਥੀਆਂ ਸਮੇਤ 5 ਪੁਲਿਸ ਮੁਲਾਜਮਾਂ ਉੱਤੇ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ , ਕਰਮ ਲਹਿਲ, ਇੰਦਰਬੀਰ ਗਰੇਵਾਲ, ਜੰਗਸ਼ੇਰ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਸਿਪਾਹੀ ਜਸਵੀਰ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਵਲੋਂ ਲੱਡਾ ਕੋਠੀ ਵਿਖੇ ਬਣੀ ਸ਼ੂਟਿੰਗ ਰੇਂਜ ਵਿਖੇ ਫਾਇਰਿੰਗ ਕੀਤੀ ਗਈ ਹੈ ਅਤੇ ਕਰਫਿਊ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਰਨਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਸਿੱਧੂ ਮੂਸੇਵਾਲਾ, ਇੰਦਰ ਗਰੇਵਾਲ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ, ਕਰਮ ਸਿੰਘ ਲਹਿਲ ਅਤੇ 5 ਪੁਲਿਸ ਮੁਲਾਜ਼ਮਾਂ ਵਿਰੁੱਧ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕੀਤਾ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੰਗਰੂਰ ਦੇ ਡੀ.ਐਸ.ਪੀ ਹੈਡਕੁਆਰਟਰ ਦਲਜੀਤ ਸਿੰਘ ਵਿਰਕ ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਪਟਿਆਲਾ ਦੇ ਜੁਲਕਾ ਥਾਣੇ ਦੇ SHO ਇੰਸਪੈਕਟਰ ਗੁਰਪ੍ਰੀਤ ਭਿੰਡਰ ਅਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਮੁਅੱਤਲ ਕੀਤਾ ਗਿਆ ਸੀ। ਇੰਸਪੈਕਟਰ ਗੁਰਪ੍ਰੀਤ ਭਿੰਡਰ 'ਤੇ ਦੋਸ਼ ਹੈ ਕਿ ਉਸ ਨੇ ਗਗਨਦੀਪ ਸਿੰਘ ਨੂੰ ਡੀਐੱਸਪੀ ਦਲਜੀਤ ਵਿਰਕ ਨਾਲ ਭੇਜਿਆ ਸੀ। ਹੈੱਡ ਕਾਂਸਟੇਬਲ ਗਗਨਦੀਪ ਸਿੰਘ, ਦਲਜੀਤ ਵਿਰਕ ਤੇ ਹੋਰਨਾਂ ਨਾਲ ਮੂਸੇਵਾਲਾ ਦੀ ਵੀਡੀਓ ਵਿੱਚ ਨਜ਼ਰ ਆ ਰਹੇ ਹਨ। -PTCNews


Top News view more...

Latest News view more...