
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ ਭਾਵੁਕ ਸੰਦੇਸ਼, ਤੁਸੀਂ ਵੀ ਪੜ੍ਹੋ,ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਥੋੜੇ ਸਮੇਂ 'ਚ ਵੱਡਾ ਨਾਮ ਬਣਾਉਣ ਵਾਲਾ ਗਾਇਕ ਤੇ ਗੀਤਕਾਰ ਅੱਜ ਦੁਨੀਆਂ ਭਰ 'ਚ ਮਸ਼ਹੂਰ ਹੈ। ਸਿੱਧੂ ਮੂਸੇਵਾਲਾ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਇੱਕ ਤੋਂ ਬਾਅਦ ਇੱਕ ਬਿਹਤਰੀਨ ਗਾਣੇ ਦੇ ਚੁੱਕੇ ਹਨ।
ਇਸ ਦੌਰਾਨ ਉਹਨਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ।
ਹੋਰ ਪੜ੍ਹੋ:22 ਅਤੇ 23 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਲੱਗੇਗਾ ਰੋਜ਼ਗਾਰ ਮੇਲਾ
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸਿੱਧੂ ਮੂਸੇਵਾਲਾ ਨੇ ਲਿਖਿਆ ਮੇਰੀ ਮਾਂ ਮੇਰਾ ਰੱਬ। ਇਹ ਮਾਂ ਹੀ ਹੁੰਦੀ ਹੈ ਜੋ ਬੱਚੇ ਦੀ ਗੁਰੁ ਬਣਦੀ ਹੈ।ਇਸੇ ਲਈ ਤਾਂ ਮਾਂ ਨੂੰ ਜੰਨਤ ਦਾ ਪਰਛਾਵਾਂ ਵੀ ਕਿਹਾ ਜਾਂਦਾ ਹੈ।
ਮਾਂ ਦੀ ਰਹਿਮੁਨਾਈ ਹੇਠ ਹੀ ਬੱਚਾ ਨਾਂ ਸਿਰਫ ਇਸ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਸਿੱਖਦਾ ਹੈ,ਬਲਕਿ ਦੁਨੀਆ ‘ਚ ਕਿਵੇਂ ਵਿਚਰਨਾ ਹੈ।ਜੇਕਰ ਸਿੱਧੂ ਮੂਸੇਵਾਲਾ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਆਪਣੇ ਸਰੋਤਿਆਂ ਨੂੰ ਕਾਫੀ ਬੇਹਤਰੀਨ ਗਾਣੇ ਦੇ ਚੁੱਕੇ ਹਨ। ਉਹਨਾਂ ਦਾ ਹਰ ਗਾਣਾ ਮਿਲੀਅਨ ਵੀਵਰ 'ਚ ਜਾ ਰਿਹਾ ਹੈ।
-PTC News