Advertisment

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਪੁਲਿਸ ਦੇ ਡਰੋਂ ਹੋਇਆ ਫ਼ਰਾਰ , ਪੁਲਿਸ ਵੱਲੋਂ ਭਾਲ ਜਾਰੀ

author-image
Shanker Badra
Updated On
New Update
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਪੁਲਿਸ ਦੇ ਡਰੋਂ ਹੋਇਆ ਫ਼ਰਾਰ , ਪੁਲਿਸ ਵੱਲੋਂ ਭਾਲ ਜਾਰੀ
Advertisment
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਪੁਲਿਸ ਦੇ ਡਰੋਂ ਹੋਇਆ ਫ਼ਰਾਰ , ਪੁਲਿਸ ਵੱਲੋਂ ਭਾਲ ਜਾਰੀ:ਚੰਡੀਗੜ੍ਹ : ਆਪਣੇ ਗਾਣਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ,ਕਿਉਂਕਿ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੀ ਭਾਲ ਕਰ ਰਹੀ ਹੈ। ਹੁਣ ਖ਼ਬਰ ਇਹ ਵੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਘਰ ਨੂੰ ਜਿੰਦਾ ਲਗਾ ਕੇ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਲੁੱਕ ਛਿਪ ਰਿਹਾ ਹੈ। ਉਹ ਬਾਹਰੀ ਤੌਰ 'ਤੇ ਅਗਾਊ ਜ਼ਮਾਨਤ ਲਈ ਵਕੀਲਾਂ ਨਾਲ ਸੰਪਰਕ ਕਰ ਰਿਹਾ ਹੈ। ਜਿਵੇਂ ਹੀ ਪੁਲਿਸ ਸਿੱਧੂ ਦੇ ਪਿੰਡ ਮੂਸੇ ਵਿਚ ਉਸ ਦੇ ਘਰ ਪਹੁੰਚੀ ਤਾਂ ਉਸ ਦੇ ਘਰ ਜਿੰਦਾ ਲੱਗਿਆ ਹੋਇਆ ਸੀ। ਸੰਗਰੂਰ ਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖਿਲਾਫ ਦਰਜ ਦੋਵਾਂ ਐੱਫ. ਆਈ. ਆਰਜ ਵਿਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ। ਜਦੋਂ ਪੁਲਿਸ ਵੱਲੋਂ ਉਸ ਉੱਤੇ ਵੱਖ-ਵੱਖ ਆਰਟਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਸ ਕੇਸ ਤੋਂ ਬਾਅਦ ਸਿੱਧੂ ਮਿਲ ਨਹੀਂ ਰਿਹਾ ਅਤੇ ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਮੂਸਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਕੱਲ੍ਹ ਤੱਕ ਘਰ ਸੀ ਪਰ ਉਹ ਪੁਲਿਸ ਨੂੰ ਨਹੀਂ ਮਿਲ ਰਿਹਾ ਜਾਂ ਪੁਲਿਸ ਨਾ ਫੜਨ ਦਾ ਡਰਾਮਾ ਕਰ ਰਹੀ ਹੈ। Punjabi singer Sidhu Moosewala with family escapes from home, police begins investigation ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਪੁਲਿਸ ਦੇ ਡਰੋਂ ਹੋਇਆ ਫ਼ਰਾਰ , ਪੁਲਿਸ ਵੱਲੋਂ ਭਾਲ ਜਾਰੀ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਬਡਬਰ ਅਤੇ ਲੱਡਾ ਦੀ ਸ਼ੂਟਿੰਗ ਰੇਂਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲਹੋਇਆ ਸੀ। ਉਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਨਾਲ ਸਿੱਧੂ ਮੂਸੇਵਾਲਾ ਸ਼ੂਟਿੰਗ ਰੇਂਜ ਵਿੱਚ ਗੋਲੀ ਚਲਾਉਂਦਾ ਹੋਇਆ ਵਿਖਾਈ ਦੇ ਰਿਹਾ ਸੀ ,ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ DSP ਵੱਲੋਂ ਸ਼ੂਟਿੰਗ ਰੇਂਜ 'ਤੇ ਤੈਨਾਤ ਕੀਤਾ ਗਿਆ ਸੀ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਸਾਰੇ ਮਾਮਲੇ ਨੇ ਜ਼ੋਰ ਫੜ੍ਹਿਆ ਸੀ। ਇਸ ਦੇ ਤਹਿਤ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੱਕ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ। ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ। -PTCNews-
Advertisment

Stay updated with the latest news headlines.

Follow us:
Advertisment