Advertisment

ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆ ਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ

author-image
Shanker Badra
Updated On
New Update
ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆ ਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ
Advertisment
ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆ ਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ:ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜ-ਕੱਲ ਗੀਤਾਂ ਤੋਂ ਜ਼ਿਆਦਾ ਕੰਟਰੋਵਰਸੀ ਦਾ ਦੌਰ ਚੱਲ ਰਿਹਾ ਹੈ। ਲੰਬੇ ਸਮੇਂ ਤੋਂ ਕਰਨ ਔਜਲਾ ਤੇ ਸਿੱਧੂ ਮੁਸੇਵਾਲਾ ਇੱਕ ਦੂਜੇ ਨੂੰ ਕੁੱਝ ਨਾ ਕੁੱਝ ਰਿਪਲਾਈ ਦੇਣ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਇਟਲੀ 'ਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਆਲੇ ਨੇ ਅਜਿਹੇ ਸ਼ਬਦ ਵਰਤ ਕੇ ਇੱਕ ਆਖ਼ਰੀ ਸੁਨੇਹਾ ਭੇਜਿਆ ,ਜਿਸ ਤੋਂ ਬਾਅਦ ਸਿੱਧੂ ਪੰਜਾਬ ਦੇ ਕਈ ਨਾਮੀ ਕਲਾਕਾਰਾਂ ਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਹੈ ਅਤੇ ਇਕੱਲੇ ਨੂੰ ਮਿਲਣ ਦੀ ਵੀ ਗੱਲ ਕਹੀ ਹੈ। ਸਿੱਧੂ ਮੂਸੇਆਲੇ ਨੇ ਕਿਹਾ ਕਿ "ਹੁਣ ਨਹੀਂ ਪੁੱਤ ਰਿਪਲਾਈ ਮਿਲਣੇ ਕਿਉਂਕਿ ਜੱਟ ਬੇਇਜ਼ੱਤੀ ਕਰਨ ਦੇ ਵੀ ਪੈਸੇ ਲੈਂਦਾ ਆ। Punjabi Singer Sippy Gill And Sidhu Moosewala between Controversion ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਪਿਛਲੇ ਕਈ ਦਿਨਾਂ ਤੋਂ ਕਿਸੇ ਨਾਲ ਗਾਇਕ ਨਾਲ ਵਿਵਾਦਾਂ 'ਚ ਚਲ ਰਹੇ ਹਨ। ਸਿੱਧੂ ਮੁਸੇਵਾਲਾ ਨੇ ਇਟਲੀ 'ਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਐੱਮ.ਪੀ.3 ਦੇ ਮਾਲਿਕ ਕੇ.ਵੀ.ਢਿੱਲੋਂ ਦੇ ਵਿਆਹ ਦਾ ਜ਼ਿਕਰ ਕਰਦੇ ਹੋਏ ਚਿੱਟੇ ਕੱਪੜਿਆਂ 'ਚ ਮੌਜ਼ੂਦ ਸਾਰੇ ਕਲਾਕਾਰਾਂ ਨੂੰ ਵੇਟਰ ਦੱਸਿਆ। ਇਸ ਦੇ ਨਾਲ ਹੀ ਸਿੱਧੂ ਮੁਸੇਵਾਲਾ ਨੇ ਰਿਲੀਜ਼ ਹੋਏ ਕਰਨ ਔਜਲੇ ਦੇ ਗਾਣੇ "ਚਿੱਟੇ ਕੁੜਤਾ"  ਦਾ ਵੀ ਖੂਬ ਮਜ਼ਾਕ ਉਡਾਇਆ ਹੈ। ਇੱਥੋਂ ਤੱਕ ਕਿ ਉਹਨਾਂ ਕਰਨ ਔਜਲਾ ਦੀ ਚੰਡੀਗੜ੍ਹ 'ਚ ਗ੍ਰੈਂਡ ਐਂਟਰੀ ਦੀ ਵੀ ਕਾਫ਼ੀ ਬੇਇਜ਼ੱਤੀ ਕੀਤੀ। Punjabi Singer Sippy Gill And Sidhu Moosewala between Controversion ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ ਸਿੱਧੂ ਮੁਸੇਵਾਲਾ ਦੀਆਂ ਅਜਿਹੀਆਂ ਹਰਕਤਾਂ ਤੋਂ ਦੁਖੀ ਹੋ ਕੇ ਮਸ਼ਹੂਰ ਪਾਲੀਵੁੱਡ ਅਦਾਕਾਰ ਅਤੇ ਗਾਇਕ ਸਿੱਪੀ ਗਿੱਲ ਵੀ ਕਾਫ਼ੀ ਭੜਕੇ ਨਜ਼ਰ ਆਏ ਹਨ। ਹਾਲਾਂਕਿ ਸਿੱਧੂ ਮੁਸੇਵਾਲਾ ਨੇ ਸਿੱਪੀ ਗਿੱਲ ਨੂੰ ਟਾਰਗੇਟ ਨਹੀਂ ਕੀਤਾ ਸੀ ਪਰ ਇੱਕ ਆਰਟਿਸਟ ਹੋਣ ਦੇ ਨਾਤੇ ਕਿਸੇ ਦੂਜੇ ਆਰਟਿਸਟ ਬੇਇਜ਼ੱਤੀ ਸਿੱਪੀ ਗਿੱਲ ਨੂੰ ਬਰਦਾਸ਼ਤ ਨਹੀਂ ਹੋਈ। ਇਸ ਲਈ ਉਹ ਵੀ ਸਿੱਧੂ ਨੂੰ ਜਵਾਬ ਦੇਣ ਲਈ ਸਾਹਮਣੇ ਆਏ ਤੇ ਗੁੱਸੇ ਵਿੱਚ ਉਹਨਾਂ ਨੂੰ "ਕਤੂਰਾ " ਵੀ ਦੱਸਿਆ ਹੈ। ਸਿੱਪੀ ਨੇ ਕਿਹਾ ਕਿ ਮੈਂ ਅਜਿਹੇ ਸ਼ਬਦ ਬੋਲਣਾ ਨਹੀਂ ਚਾਹੁੰਦਾ ਸੀ ਪਰ ਸਿੱਧੂ ਸਟੇਜ਼ 'ਤੇ ਘਟੀਆਂ ਸ਼ਬਦ ਬੋਲਦਾ ਹੈ ,ਕਿਉਂਕਿ ਓਥੇ ਸਭ ਦੀਆਂ ਧੀਆਂ -ਭੈਣਾਂ ਬੈਠੀਆਂ ਹੁੰਦੀਆਂ ਹਨ। Punjabi Singer Sippy Gill And Sidhu Moosewala between Controversion ਸਿੱਪੀ ਗਿੱਲ ਨੇ ਇਸ ਮਸ਼ਹੂਰ Singer ਨੂੰ ਦੱਸਿਆਕਤੂਰਾ , ਕਿਹਾ ਤੇਰੇ ਵਰਗੇ ਨਾਲ ਅਸੀਂ ਕੁੱਤਾ ਨਹੀਂ ਤੋਰਦੇ ਸਿੱਧੂ ਮੁਸੇਵਾਲਾ ਵੱਲੋਂ ਵਾਰ -ਵਾਰ ਬੋਲੇ ਸਾਲਾ ਸ਼ਬਦ 'ਤੇ ਸਿੱਪੀ ਗਿੱਲ ਨੇ ਕਿਹਾ ਕਿ ਤੇਰੇ ਵਰਗੇ ਗੰਦ ਨਾਲ ਅਸੀਂ ਕੁੱਤਾ ਨਹੀਂ ਤੋਰਦੇ। ਇਸ ਦੇ ਨਾਲ ਹੀ ਸਿੱਪੀ ਨੇ ਕਿਹਾ ਕਿ ਤੈਨੂੰ ਇੱਜਤ ਤਾਂ ਨਹੀਂ ਮਿਲਦੀ ਕਿਉਂਕਿ ਤੇਰੀ ਔਕਾਤ ਨਹੀਂ। ਜਿਹੜਾ ਸਟੇਜ਼ 'ਤੇ ਅਜਿਹੇ ਸ਼ਬਦ ਬੋਲਦਾ ਹੈ , ਉਹ ਚੱਪਲਾਂ ਦਾ ਹੱਕਦਾਰ ਹੁੰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਪੀ ਗਿੱਲ ਦੇ ਇਸ ਜਵਾਬ ਤੋਂ ਬਾਅਦ ਸਿੱਧੂ ਮੁਸੇਵਾਲਾ ਆਪਣੀ ਗੱਲ 'ਤੇ ਅਮਲ ਕਰਦਾ ਹੈ ਜਾਂ ਫ਼ਿਰ ਸਿੱਪੀ ਦੀ ਗੱਲ ਦਾ ਜਵਾਬ ਦੇਣਗੇ ,ਇਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੇਗਾ। ਕਰਨ ਔਜਲਾ ਤੇ ਸਿੱਧੂ ਮੁਸੇਵਾਲਾਦੀ ਇਹ ਲੜਾਈ ਅਸਲ ਵਿੱਚ ਹੈ ਜਾਂ ਫ਼ਿਰ ਗਾਣੇ ਹਿੱਟ ਕਰਵਾਉਣ ਲਈ ਸਟੰਟ ਬਾਜ਼ੀ ਕਰ ਰਹੇ ਹਨ,ਇਹ ਵੀ ਸਮੇਂ ਨਾਲ਼ ਹੀ ਪਤਾ ਲੱਗੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment