ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ

Punjabi Singer Sunanda Sharma Patake Song Sorry
ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ 'ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ

ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ:ਪੰਜਾਬੀ ਸੰਗੀਤ ਖੇਤਰ ‘ਚ ਚਰਚਿਤ ਗੀਤ ‘ਬਿੱਲੀ ਅੱਖ’ ਅਤੇ ‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਸਦਕਾ ਸਫਲਤਾ ਹਾਸਿਲ ਕਰਨ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫ਼ੀ ਮੰਗੀ ਹੈ।ਸੁਨੰਦਾ ਸ਼ਰਮਾ ਨੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਮੁਆਫੀ ਮੰਗੀ ਹੈ।ਉਸ ਮੁਆਫ਼ੀ ਦਾ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ,ਜਿਸ ਨੂੰ ਪੰਜਾਬੀ ਗਾਇਕ ਸੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

Punjabi Singer Sunanda Sharma Patake Song Sorry
ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ

ਇਸ ਪੱਤਰ ਵਿੱਚ ਗਾਇਕਾ ਸੁਨੰਦਾ ਸ਼ਰਮਾ ਨੇ ਲਿਖਿਆ ਹੈ ਕਿ ਮੈਂ 21 -04-19 ਨੂੰ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪ੍ਰੋਫੈਸਰ ਪੰਡਿਤ ਰਾਵ ਨੂੰ ਮਿਲੀ ਸੀ।ਜਿਸ ਵਿੱਚ ਪੰਜਾਬੀ ਮਾਂ ਬੋਲੀ ,ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਗੰਭੀਰ ਵਿਚਾਰਾਂ ਹੋਈਆਂ ਹਨ।ਪਿਛਲੇ ਸਮੇਂ ਜੋ ਮੇਰੇ ਵੱਲੋਂ ਚਲੰਤ ਗੀਤ ਜਿਸ ਨੂੰ ਲੈ ਕੇ ਪੰਡਿਤ ਰਾਵ ਅਤੇ ਉਸਦੇ ਸਮੱਰਥਕਾਂ ਵੱਲੋਂ ਸ਼ਿਕਵਾ ਜ਼ਾਹਿਰ ਕੀਤਾ ਗਿਆ ਸੀ ,ਨੂੰ ਧਿਆਨ ‘ਚ ਰੱਖਦਿਆਂ ਭਵਿੱਖ ‘ਚ ਚੰਗੇ ਗੀਤ ਗਾਉਣ ਦੀ ਬਚਨਬੱਧਤਾ ਦੁਹਾਉਂਦੀ ਹਾਂ।

Punjabi Singer Sunanda Sharma Patake Song Sorry
ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ

ਉਨ੍ਹਾਂ ਨੇ ਕਿਹਾ ਕਿ ਪਟਾਕੇ ਗੀਤ ਨੂੰ ਲੈ ਕੇ ਜੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਉਸਦੀ ਮੁਆਫ਼ੀ ਮੰਗਦੀ ਹਾਂ।ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਹਰ ਧਰਮ ,ਸੱਭਿਆਚਾਰ ਪ੍ਰਤੀ ਅਥਾਹ ਸਤਿਕਾਰ ਹੈ ਤੇ ਮੈਂ ਇੱਕ ਔਰਤ ਹੁੰਦਿਆਂ ਹਰੇਕ ਤਰ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹਾਂ।

Punjabi Singer Sunanda Sharma Patake Song Sorry
ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵਾਲੇ ਗੀਤ ‘ਤੇ ਗਾਇਕਾ ਸੁਨੰਦਾ ਸ਼ਰਮਾ ਨੇ ਮੁਆਫੀ ਮੰਗੀ ,ਜਾਣੋਂ ਕਿਉਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਪ੍ਰੋਫੈਸਰ ਪੰਡਿਤ ਰਾਵ ਦੀ ਸ਼ਿਕਾਇਤ ਉਤੇ ਮਾਨਸਾ ਦੇ ਬੀਡੀਪੀਓ ਦਫਤਰ ਵਿਚ ਸਿੱਧੂ ਮੂਸੇਵਾਲਾ ਦੀ ਮਾਤਾ ਤੇ ਮੌਜੂਦਾ ਸਰਪੰਚ ਚਰਨ ਕੌਰ ਨੂੰ ਤਲਬ ਕੀਤਾ ਗਿਆ ਸੀ।ਜਿਥੇ ਮੂਸੇਵਾਲਾ ਦੀ ਮਾਤਾ ਨੇ ਲਿਖਤੀ ਰੂਪ ਵਿਚ ਕਿਹਾ ਕਿ ਉਸ ਦਾ ਬੇਟਾ ਅੱਗੇ ਤੋਂ ਲੱਚਰ ਤੇ ਭੜਕਾਊ ਗਾਣੇ ਨਹੀਂ ਗਾਵੇਗਾ।

View this post on Instagram

Bdl @panditraodharenavar teri mdl for this good gesture fyd awdi mc @sunandasharma thanks to love us

A post shared by Sharry Mann (@sharrymaan) on

-PTCNews