Advertisment

ਪੰਜਾਬੀ ਗਾਇਕ ਸੁਰਜੀਤ ਸੰਧੂ ਨੇ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ, ਲਾਇਸੈਂਸੀ ਹੱਥਿਆਰ ਰੱਖਣ ਕਰਕੇ ਹੋਈ ਕੁੱਟਮਾਰ

author-image
ਜਸਮੀਤ ਸਿੰਘ
Updated On
New Update
ਪੰਜਾਬੀ ਗਾਇਕ ਸੁਰਜੀਤ ਸੰਧੂ ਨੇ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ, ਲਾਇਸੈਂਸੀ ਹੱਥਿਆਰ ਰੱਖਣ ਕਰਕੇ ਹੋਈ ਕੁੱਟਮਾਰ
Advertisment
ਤਰਨਤਾਰਨ, 6 ਜੂਨ: ਪੰਜਾਬੀ ਗਾਇਕ ਸੁਰਜੀਤ ਸੰਧੂ ਨੇ ਪੰਜਾਬ ਪੁਲਿਸ 'ਤੇ ਬਿਨਾ ਕਸੂਰ ਉਸ ਨਾਲ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਗਾਇਕ ਵੱਲੋਂ ਬੀਤੀ ਰਾਤ ਹਰੀਕੇ ਪੁਲ 'ਤੇ ਉਸਨੂੰ ਨਾਜਾਇਜ਼ ਹਿਰਾਸਤ 'ਚ ਲੈਣ ਦੇ ਵੀ ਦੋਸ਼ ਲਗਾਏ ਗਏ ਹਨ।
Advertisment
publive-image ਇਹ ਵੀ ਪੜ੍ਹੋ: ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ ਫਰੀਦਕੋਟ ਵਾਸੀ ਪੰਜਾਬੀ ਗਾਇਕ ਸੁਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਉਹ ਕਿਸੀ ਪਰਿਵਾਰਿਕ ਐਮਰਜੈਂਸੀ ਕਾਰਨ ਆਪਣੀ ਸਕਾਰਪੀਓ ਗੱਡੀ 'ਚ ਆਪਣੇ ਸਹੁਰੇ ਘਰ ਤੋਂ ਤਰਨਤਾਰਨ ਆ ਰਿਹਾ ਸੀ। ਜਦੋਂ ਉਹ ਹਰੀਕੇ ਪੁਲ ’ਤੇ ਪਹੁੰਚਿਆ ਤਾਂ ਪੁਲਿਸ ਵੱਲੋਂ ਲਾਏ ਨਾਕੇ ’ਤੇ ਉਸ ਨੂੰ ਰੋਕ ਲਿਆ ਗਿਆ। publive-image ਸੁਰਜੀਤ ਸੰਧੂ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਸਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹੇ ਚੈੱਕਿਂਗ ਵਿਚ ਵੀ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਗੱਡੀ ਵਿੱਚ ਮੌਜੂਦ ਉਸ ਦਾ ਲਾਇਸੈਂਸੀ ਹੱਥਿਆਰ ਪੁਲਿਸ ਨੂੰ ਬਰਾਮਦ ਹੋ ਗਿਆ ਜਿਸਤੋਂ ਬਾਅਦ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਸੁਰਜੀਤ ਸੰਧੂ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਮੌਕੇ ’ਤੇ ਮੌਜੂਦ ਥਾਣਾ ਹਰੀਕੇ ਦੇ ਐਸਐਚਓ ਸਿਵਲ ਵਰਦੀ ਵਿੱਚ ਆਏ ਹਰਜੀਤ ਸਿੰਘ ਅਤੇ ਡੀਐਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।
Advertisment
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਮੁੜ ਤੋਂ 5 ਦਿਨਾਂ ਦੀ ਰਿਮਾਂਡ 'ਤੇ, ਕਿਹਾ ਬਦਲਾ ਲੈਣ ਲਈ ਕੀਤਾ ਮੂਸੇਵਾਲਾ ਦਾ ਕਤਲ publive-imagepublive-image ਗਾਇਕ ਨੇ ਇਲਜ਼ਾਮ ਲਾਇਆ ਕਿ ਇਸ ਤੋਂ ਬਾਅਦ ਬਿਨਾਂ ਕਿਸੇ ਸੁਣਵਾਈ ਦੇ ਉਸ ਨੂੰ ਪਹਿਲਾਂ ਥਾਣਾ ਸਰਹਾਲੀ, ਫਿਰ ਤਰਨਤਾਰਨ ਅਤੇ ਬਾਅਦ ਵਿੱਚ ਪੱਟੀ ਥਾਣੇ ਲੈ ਜਾਇਆ ਗਿਆ। ਜਿੱਥੇ ਸਿਵਲ ਹਸਪਤਾਲ 'ਚ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਜ਼ਬਰਦਸਤੀ ਡਿਸਚਾਰਜ ਕਰ ਕੇ ਘਰੇ ਭੇਜ ਦਿੱਤਾ ਗਿਆ। publive-image -PTC News-
punjab-police punjabi-singer punjabi-news law-order thrashed surjit-sandhu
Advertisment

Stay updated with the latest news headlines.

Follow us:
Advertisment