ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ

Punjabi Sufi singer Satinder Sartaj Birthday flood victims Big announcement
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ

ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ:ਚੰਡੀਗੜ੍ਹ : ਸੂਫੀ ਗਾਇਕ ਸਤਿੰਦਰ ਸਰਤਾਜ਼ ਆਪਣੀ ਸਾਦਗੀ ਭਰੀ ਗਾਇਕੀ ਕਾਰਨ ਲੋਕਾਂ ਦੇ ਦਿਲਾਂ ‘ਚ ਰਾਜ਼ ਕਰ ਰਹੇ ਹਨ। ਉਨ੍ਹਾਂ ਦਾ ਕੋਈ ਅਜਿਹਾ ਗਾਣਾ ਨਹੀਂ ,ਜਿਸ ਨੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀ ਜੁਬਾਨ ‘ਤੇ ਕਬਜ਼ਾ ਨਾ ਕੀਤਾ ਹੋਵੇ। ਉਹ ਵਧੇਰੇ ਸੂਫ਼ੀ ਗਾਇਕੀ ਕਰਕੇ ਹੀ ਜਾਣੇ ਜਾਂਦੇ ਹਨ।

Punjabi Sufi singer Satinder Sartaj Birthday flood victims Big announcement
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ

ਸਤਿੰਦਰ ਸਰਤਾਜ ਨੇ ਹਮੇਸ਼ਾ ਪੰਜਾਬੀ ਗਾਇਕੀ ‘ਚ ਨਵੇਂ ਤਜਰਬਿਆਂ ਦੇ ਨਾਲ-ਨਾਲ ਸਰੋਤਿਆਂ ਨੂੰ ਅਜਿਹੇ ਗੀਤ ਦਿੱਤੇ ਹਨ, ਜੋ ਹਮੇਸ਼ਾ ਸਰੋਤਿਆਂ ਦੀ ਪਸੰਦ ‘ਤੇ ਖਰੇ ਉਤਰਦੇ ਹਨ। ਸਤਿੰਦਰ ਸਰਤਾਜ ਉਨ੍ਹਾਂ ਗਾਇਕਾਂ ‘ਚੋਂ ਇਕ ਹਨ, ਜੋ ਆਪਣੀ ਗਾਇਕੀ ਨਾਲ ਰੂਹ ਨੂੰ ਸਕੂਨ ਦਿੰਦੇ ਹਨ। ਸੂਫੀ ਗਾਇਕ ਸਤਿੰਦਰ ਸਰਤਾਜ ਦਾ ਅੱਜ ਜਨਮ ਦਿਨ ਹੈ। ਇਸ ਖ਼ਾਸ ਮੌਕੇ ਸਤਿੰਦਰ ਸਰਤਾਜ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ।

Punjabi Sufi singer Satinder Sartaj Birthday flood victims  Big announcement
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ

ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਸਤਿੰਦਰ ਸਰਤਾਜ ਨੇ 11 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਹਮਾਯਤ’ ਵੀ ਆ ਰਿਹਾ ਹੈ, ਜੋ ਕਿ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਡੈਡੀਕੇਟ ਕੀਤਾ ਹੈ।

Punjabi Sufi singer Satinder Sartaj Birthday flood victims Big announcement
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਕੀਤਾ ਵੱਡਾ ਐਲਾਨ

ਦੱਸ ਦੇਈਏ ਕਿ ਸਤਿੰਦਰ ਸਰਤਾਜ ਨੇ ਹਮੇਸ਼ਾ ਪੰਜਾਬੀ ਗਾਇਕੀ ‘ਚ ਨਵੇਂ ਤਜਰਬਿਆਂ ਦੇ ਨਾਲ-ਨਾਲ ਸਰੋਤਿਆਂ ਨੂੰ ਅਜਿਹੇ ਗੀਤ ਦਿੱਤੇ ਹਨ, ਜੋ ਹਮੇਸ਼ਾ ਸਰੋਤਿਆਂ ਦੀ ਪਸੰਦ ‘ਤੇ ਖਰੇ ਉਤਰਦੇ ਹਨ। ਸਤਿੰਦਰ ਸਰਤਾਜ ਦੀ ਮਿੱਠੀ ਆਵਾਜ਼ ਤੇ ਸਾਫ-ਸੁਥਰੇ ਗੀਤ ਹਮੇਸ਼ਾ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਇਲ ਕਰਦੇ ਹਨ।
-PTCNews