ਹੋਰ ਖਬਰਾਂ

ਪੰਜਾਬੀ ਯੂਨੀਵਰਸਿਟੀ ਨੇ ਕੀਤਾ ਇੱਕ ਹੋਰ ਮਾਣ ਹਾਸਲ

By Joshi -- August 29, 2017 3:08 pm -- Updated:Feb 15, 2021

ਪੰਜਾਬੀ ਯੂਨੀਵਰਸਿਟੀ ਨੇ ਇੱਕ ਹੋਰ ਮਾਣ ਹਾਸਿਲ ਕੀਤਾ ਹੈ। ਦਰਅਸਲ, ਖੇਡ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਨਵੀਂ ਦਿੱਲੀ ਵਿਖੇ ਪੰਜਾਬੀ ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਕਰਕੇ ਮਾਕਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ। Punjabi University

ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਹ ਟਰਾਫੀ ੧੦ ਵੀਂ ਵਾਰ ਜਿੱਤੀ ਹੈ ਅਤੇ ੬ਵੀਂ ਵਾਰ ਇਹ ਟਰਾਫ਼ੀ ਲਗਾਤਾਰ ਜਿੱਤੀ ਹੈ ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਅਤੇ ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਵਲੋਂ ਇਹ ਟਰਾਫ਼ੀ ਪ੍ਰਾਪਤ ਕੀਤੀ ਜਾਵੇਗੀ ।

—PTC News

  • Share