Fri, Apr 19, 2024
Whatsapp

ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਿਉਣਾ ਸਿਖਾਉਣ ਵਾਲੇ ਗੀਤਕਾਰ ਦੀਪੂ ਕਾਕੋਵਾਲੀਆ ਨੇ ਕਿਉਂ ਕੀਤੀ ਸੀ ਖ਼ੁਦਕੁਸ਼ੀ, ਮਾਪਿਆਂ ਨੇ ਦੱਸਿਆ ਇਹ ਕਾਰਨ !

Written by  Jashan A -- July 17th 2019 02:53 PM -- Updated: July 17th 2019 02:59 PM
ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਿਉਣਾ ਸਿਖਾਉਣ ਵਾਲੇ ਗੀਤਕਾਰ ਦੀਪੂ ਕਾਕੋਵਾਲੀਆ ਨੇ ਕਿਉਂ ਕੀਤੀ ਸੀ ਖ਼ੁਦਕੁਸ਼ੀ, ਮਾਪਿਆਂ ਨੇ ਦੱਸਿਆ ਇਹ ਕਾਰਨ !

ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਿਉਣਾ ਸਿਖਾਉਣ ਵਾਲੇ ਗੀਤਕਾਰ ਦੀਪੂ ਕਾਕੋਵਾਲੀਆ ਨੇ ਕਿਉਂ ਕੀਤੀ ਸੀ ਖ਼ੁਦਕੁਸ਼ੀ, ਮਾਪਿਆਂ ਨੇ ਦੱਸਿਆ ਇਹ ਕਾਰਨ !

ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਿਉਣਾ ਸਿਖਾਉਣ ਵਾਲੇ ਗੀਤਕਾਰ ਦੀਪੂ ਕਾਕੋਵਾਲੀਆ ਨੇ ਕਿਉਂ ਕੀਤੀ ਸੀ ਖ਼ੁਦਕੁਸ਼ੀ, ਮਾਪਿਆਂ ਨੇ ਦੱਸਿਆ ਇਹ ਕਾਰਨ !,ਪੰਜਾਬੀ ਗਾਇਕ ਹਰਦੀਪ ਗਰੇਵਾਲ ਦੀ ਆਵਾਜ਼ 'ਚ ਕੁਝ ਸਾਲ ਪਹਿਲਾਂ ਇੱਕ ਗੀਤ ਆਇਆ ਸੀ, '"ਠੋਕਰ"... ਜੋ ਅੱਜ ਵੀ ਲੋਕਾਂ ਦੀ ਜੁਬਾਨ ਤੋਂ ਅਕਸਰ ਹੀ ਸੁਣਿਆ ਜਾਂਦਾ ਹੈ। ਇਸ ਗੀਤ ਨੂੰ "ਦੀਪੂ ਕਾਕੋਵਾਲੀਆ" ਨੇ ਲਿਖਿਆ ਸੀ। ਇਸ ਗਾਣੇ ਦਾ ਇੱਕ -2 ਬੋਲ ਸਭ ਪਾਸੇ ਤੋਂ ਹਾਰਿਆਂ ਵਿੱਚ ਵੀ ਜਾਨ ਪਾ ਦਿੰਦਾ ਹੈ ਜੋ ਇਸ ਤਰ੍ਹਾਂ ਹਨ... "ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ, ਕਾਕੋਵਾਲੀਆ ਬੂੰਦ-ਬੂੰਦ ਨਾਲ ਸਾਗਰ ਭਰ ਸਕਦਾ" ... ਦੁੱਖ ਦੀ ਗੱਲ ਇਹ ਹੈ ਕਿ ਇੰਨ੍ਹਾ ਡੂੰਘਾ ਅਤੇ ਸੱਚਾ ਲਿਖਣ ਵਾਲਾ ਗੀਤਕਾਰ ਮਹਿਜ਼ 28 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਦੀਪੂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਮੌਤ ਤੋਂ ਇੱਕ ਮਹੀਨਾ ਪਹਿਲਾਂ ਦੀਪੂ ਗੰਮਸੁੰਮ ਰਹਿਣ ਲੱਗਾ। ਅਸੀਂ ਉਸ ਤੋਂ ਬਹੁਤ ਪੁੱਛਿਆ ਕਿ ਕੀ ਹੋਇਆ ਹੈ, ਪਰ ਉਸ ਨੇ ਕੁਝ ਨਹੀਂ ਦੱਸਿਆ। ਉਹਨਾਂ ਇਹ ਵੀ ਪੁੱਛਿਆ ਕਿ ਦੀਪੂ ਕਿਸੇ ਦੇ ਪੈਸੇ ਦੇਣੇ ਹਨ, ਪਰ ਉਸ ਨੇ ਕੁਝ ਨਾ ਦੱਸਿਆ 'ਤੇ ਇੱਕ ਅਚਾਨਕ ਉਸ ਨੇ ਆਤਮ ਹੱਤਿਆ ਕਰ ਲਈ। ਹੋਰ ਪੜ੍ਹੋ:ਚਿੱਟਾ ਹੋ ਗਿਆ ਲਹੂ, ਕਲਯੁਗੀ ਪੁੱਤ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ ਮੀਡੀਆ ਰਿਪੋਰਟਾਂ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੀਪੂ ਕਾਕੋਵਾਲੀਆ ਨੇ ਆਰਥਿਕ ਤੰਗੀ ਕਾਰਨ ਤੇ ਆਪਣੀ ਐਲਬਮ ਰਿਕਾਰਡ ਨਾ ਹੋਣ ਕਾਰਨ ਸੁਸਾਈਡ ਕਰ ਲਿਆ। ਮਾਤਾ ਪਿਤਾ ਮੁਤਾਬਕ ਦੀਪੂ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਕਾਫੀ ਖੁਸ਼ ਰਹਿੰਦਾ ਹੈ। ਉਹ ਹਮੇਸ਼ਾ ਹੀ ਹੱਸਦਾ ਖੇਡਦਾ ਅਤੇ ਆਪਣੇ ਗੀਤ ਲਿਖਣ 'ਚ ਲੱਗਾ ਰਹਿੰਦਾ ਸੀ।ਬਹੁਤ ਦੁੱਖ ਹੋਇਆ ਕਿ ਜਿਦੰਗੀ ਤੋਂ ਰੁੱਸਿਆਂ ਨੂੰ ਜਿਉਣਾ ਸਿਖਾਉਣ ਵਾਲੇ ਗੀਤ ਲਿਖਣ ਵਾਲਾ ਇੰਨੀ ਜਲਦੀ ਕਿਵੇਂ ਹਾਰ ਗਿਆ। -PTC


Top News view more...

Latest News view more...