ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ
ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ:ਜਲੰਧਰ : ਪੰਜਾਬੀ ਨੌਜਵਾਨ ਆਪਣੇ ਆਉਣ ਵਾਲੇ ਚੰਗੇ ਭਵਿੱਖ ਲਈ ਵਿਦੇਸ਼ ਜਾ ਕੇ ਪੜ੍ਹਾਈ ਤੇ ਨੌਕਰੀ ਕਰਨ ਲਈ ਜਾਂਦੇ ਹਨ ਪਰ ਓਥੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ,ਜਿਸ ਕਰਕੇ ਪਰਿਵਾਰ ਤੋਂ ਹਮੇਸ਼ਾ ਲਈ ਹੀ ਵਿਛੜ ਜਾਂਦੇ ਹਨ। ਅਜਿਹਾ ਹੀ ਘਟਨਾ ਇੱਕ ਪੰਜਾਬੀ ਨੌਜਵਾਨ ਨਾਲ ਵਾਪਰੀ ਹੈ। [caption id="attachment_441006" align="aligncenter" width="300"] ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਕੈਨੇਡਾ ਦੇ ਸੂਬੇ ਉਂਟਾਰੀਓ ਦੇ ਸ਼ਹਿਰ ਕਿਚਨਰ ਵਿੱਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਕੁਲਜੀਤ ਸਿੰਘ ਦੀ ਬੀਤੇ ਦਿਨ ਮੌਤ ਹੋਣ ਦੀ ਖ਼ਬਰ ਮਿਲੀ ਸੀ। ਇਹ ਨੌਜਵਾਨ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਭਰਾ ਸੀ। [caption id="attachment_441007" align="aligncenter" width="300"] ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਕੰਮ ਤੋਂ ਘਰ ਆਉਂਣ ਤੋਂ ਬਾਅਦ ਸੌਂ ਗਿਆ ਸੀ ਤੇ ਉਸ ਦੇ ਦਿਲ ਦੀ ਧੜਕਣ ਰੁਕ ਗਈ। ਨੌਜਵਾਨ ਡੇਢ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਪੜ੍ਹਾਈ ਲਈ ਆਇਆ ਸੀ ਤੇ ਕਾਨੇਸਟੋਗਾ ਕਾਲਜ ਵਿਖੇ ਪੜ੍ਹਾਈ ਕਰ ਰਿਹਾ ਸੀ। [caption id="attachment_441005" align="aligncenter" width="295"] ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਮ੍ਰਿਤਕ ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਕਪੂਰਥਲਾ ਨਾਲ ਸਬੰਧਤ ਸੀ। ਉਸ ਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੂਰਥਲਾ ਦੀ ਨਾਮਦੇਵ ਕਾਲੋਨੀ ਵਿਚ ਰਹਿੰਦੇ ਹਨ। ਬਲਵਿੰਦਰ ਸਿੰਘ ਕਪੂਰਥਲਾ ਵਿਚ ਡੇਅਰੀ ਚਲਾਉਂਦੇ ਹਨ। ਇਸ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। -PTCNews