Tue, Apr 16, 2024
Whatsapp

ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ

Written by  Shanker Badra -- October 17th 2020 06:40 PM
ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ

ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ

ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ:ਜਲੰਧਰ : ਪੰਜਾਬੀ ਨੌਜਵਾਨ ਆਪਣੇ ਆਉਣ ਵਾਲੇ ਚੰਗੇ ਭਵਿੱਖ ਲਈ ਵਿਦੇਸ਼ ਜਾ ਕੇ ਪੜ੍ਹਾਈ ਤੇ ਨੌਕਰੀ ਕਰਨ ਲਈ ਜਾਂਦੇ ਹਨ ਪਰ ਓਥੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ,ਜਿਸ ਕਰਕੇ ਪਰਿਵਾਰ ਤੋਂ ਹਮੇਸ਼ਾ ਲਈ ਹੀ ਵਿਛੜ ਜਾਂਦੇ ਹਨ। ਅਜਿਹਾ ਹੀ ਘਟਨਾ ਇੱਕ ਪੰਜਾਬੀ ਨੌਜਵਾਨ ਨਾਲ ਵਾਪਰੀ ਹੈ। [caption id="attachment_441006" align="aligncenter" width="300"]Punjabi young man death from Kapurthala studying in Canada ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਕੈਨੇਡਾ ਦੇ ਸੂਬੇ ਉਂਟਾਰੀਓ ਦੇ ਸ਼ਹਿਰ ਕਿਚਨਰ ਵਿੱਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਕੁਲਜੀਤ ਸਿੰਘ ਦੀ ਬੀਤੇ ਦਿਨ ਮੌਤ ਹੋਣ ਦੀ ਖ਼ਬਰ ਮਿਲੀ ਸੀ। ਇਹ ਨੌਜਵਾਨ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਭਰਾ ਸੀ। [caption id="attachment_441007" align="aligncenter" width="300"]Punjabi young man death from Kapurthala studying in Canada ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਕੰਮ ਤੋਂ ਘਰ ਆਉਂਣ ਤੋਂ ਬਾਅਦ ਸੌਂ ਗਿਆ ਸੀ ਤੇ ਉਸ ਦੇ ਦਿਲ ਦੀ ਧੜਕਣ ਰੁਕ ਗਈ। ਨੌਜਵਾਨ ਡੇਢ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਪੜ੍ਹਾਈ ਲਈ ਆਇਆ ਸੀ ‌‌ਤੇ ਕਾਨੇਸਟੋਗਾ ਕਾਲਜ ਵਿਖੇ ਪੜ੍ਹਾਈ ਕਰ ਰਿਹਾ ਸੀ। [caption id="attachment_441005" align="aligncenter" width="295"]Punjabi young man death from Kapurthala studying in Canada ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ[/caption] ਮ੍ਰਿਤਕ ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਕਪੂਰਥਲਾ ਨਾਲ ਸਬੰਧਤ ਸੀ। ਉਸ ਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੂਰਥਲਾ ਦੀ ਨਾਮਦੇਵ ਕਾਲੋਨੀ ਵਿਚ ਰਹਿੰਦੇ ਹਨ। ਬਲਵਿੰਦਰ ਸਿੰਘ ਕਪੂਰਥਲਾ ਵਿਚ ਡੇਅਰੀ ਚਲਾਉਂਦੇ ਹਨ। ਇਸ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। -PTCNews


Top News view more...

Latest News view more...