ਹੋਰ ਖਬਰਾਂ

ਇਸ ਪੰਜਾਬੀ ਨੌਜਵਾਨ ਨੇ ਕੈਨੇਡਾ 'ਚ ਗੱਡੇ ਜਿੱਤ ਦੇ ਝੰਡੇ, ਵਧਾਇਆ ਪੰਜਾਬੀਆਂ ਦਾ ਮਾਣ

By Jashan A -- July 26, 2019 9:16 pm

ਇਸ ਪੰਜਾਬੀ ਨੌਜਵਾਨ ਨੇ ਕੈਨੇਡਾ 'ਚ ਗੱਡੇ ਜਿੱਤ ਦੇ ਝੰਡੇ, ਵਧਾਇਆ ਪੰਜਾਬੀਆਂ ਦਾ ਮਾਣ,ਅੰਮ੍ਰਿਤਸਰ: ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ, ਜਿਸ ਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਿਸ ਵਿਭਾਗ 'ਚ ਸਫ਼ਲਤਾ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਇਸ ਨੌਜਵਾਨ ਦਾ ਨਾਮ ਹਰਮਨਦੀਪ ਸਿੰਘ ਹੈ। ਹਰਮਨਦੀਪ ਸਿੰਘ ਪਹਿਲਾਂ ਪੰਜਾਬੀ ਭਾਰਤੀ ਜਵਾਨ ਹੈ, ਜਿਸਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਸ ਵਿਭਾਗ ਦੀ ਨੌਕਰੀ ਪ੍ਰਾਪਤ ਕਰਨ ਦਾ ਟੀਚਾ ਹਾਸਿਲ ਕੀਤਾ ਹੈ ਅਤੇ ਇਸ ਗੱਲ ਲਈ ਹਰ ਪੰਜਾਬੀ ਅਤੇ ਭਾਰਤੀ ਲਈ ਇਹ ਇੱਕ ਵੱਡੇ ਮਾਣ ਦੀ ਗੱਲ ਹੈ।

ਹੋਰ ਪੜ੍ਹੋ: ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਓਵਰਡੋਜ਼ ਨੇ ਲਈ 2 ਦੋਸਤਾਂ ਦੀ ਜਾਨ

ਇਸ ਸਫਲਤਾ ਤੋਂ ਬਾਅਦ ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਇਸ ਗੱਲ ਦੀ ਪ੍ਰੇਰਨਾ ਉਸ ਦੇ ਪਿਤਾ ਸਤਨਾਮ ਸਿੰਘ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਭਾਰਤੀ ਫ਼ੌਜ ਵਿੱਚ 21 ਸਾਲ ਸੇਵਾ ਕੀਤੀ ਹੈ। ਹਰਮਨਦੀਪ ਸਿੰਘ ਵੱਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਹੋ ਗਿਆ ਹੈ।

-PTC News

  • Share