ਬਾਈਕ ਦੇ ਇੰਜਣ ਤੋਂ ਕਿੰਝ ਬਣਾਇਆ ਪੰਜਾਬੀ ਕਿਸਾਨ ਦੇ ਮੁੰਡੇ ਨੇ ਜਹਾਜ.. ਜਾਣ ਕੇ ਰਹਿ ਜਾਓਗੇ ਹੈਰਾਨ!

Punjabi youth makes flying machine with bike engine
Punjabi youth makes flying machine with bike engine

Punjabi youth makes flying machine with bike engine : ਹਿਸਾਰ ਦੇ ਆਦਮਪੁਰ ਕਸਬੇ ਦੀ ਢਾਣੀ ਮੋਹਬਤਪੁਰ ਵਿੱਚ ਰਹਿਣ ਵਾਲੇ ਕੁਲਦੀਪ ਟਾਕ ਜੋ ਕਿ ਹਿਸਾਰ ਦੇ ਆਦਮਪੁਰ ਇੱਕ ਕਸਬੇ ‘ਚ ਰਹਿੰਦੇ ਹਨ ਨੇ ਜੁਗਾੜ ਲਗਾ ਕੇ ਇੱਕ ਅਜਿਹੀ ਫਲਾਇੰਗ ਮਸ਼ੀਨ ਬਣਾਈ ਹੈ ਜੋ ਸਭ ਦੀ ਵਾਹ ਵਾਹ ਖੱਟ ਰਹੀ ਹੈ। ਇਹ ਫਲਾਇੰਗ ਮਸ਼ੀਨ ਬਾਇਕ ਦਾ ਇੰਜਨ ਫਿੱਟ ਕਰ ਕੇ ਬਣਾਈ ਗਈ ਹੈ। ਇਸ ‘ਚ ਜੇ ਇੱਕ ੧ ਲੀਟਰ ਪੈਟਰੋਲ ਪਾਇਆ ਜਾਵੇ ਤਾਂ ਇਹ ਕਰੀਬ 12 ਮਿੰਟ ਤੱਕ ਅਸਮਾਨ ਵਿੱਚ ਉੱਡ ਸਕਦੀ ਹੈ । ਇਸਨੂੰ ਅਸੀਂ ਮਿਨੀ ਹੈਲੀਕਾਪਟਰ ਕਹਿ ਸਕਦੇ ਹਾਂ ।
Punjabi youth makes flying machine with bike engine ਕੁਲਦੀਪ ਵੱਲੋਂ ਇਹ ਮਸ਼ੀਨ ਬਣਾਉਣ ਲੱਗਿਆਂ ਤਕਰੀਬਨ ਤਿੰਨ ਸਾਲ ਲੱਗੇ ਆਤੇ ਇਸ ‘ਚ ਤਕਰੀਬਨ ਢਾਈ ਲੱਖ ਰੁਪਏ ਦਾ ਖਰਚ ਆਇਆ ਹੈ। ਦੱਸਣਯੋਗ ਹੈ ਕਿ ਇਸ ‘ਚ ਬਾਇਕ ਦਾ 200 ਸੀਸੀ ਇੰਜਨ ਦੇ ਇਲਾਵਾ ਲੱਕੜੀ ਦਾ ਪੱਖਾ ਵੀ ਲੱਗਾ ਹੈ ਅਤੇ ਨਾਲ ਹੀ ਛੋਟੇ ਟਾਇਰ ਲਗਾਏ ਗਏ ਹਨ। ਹੋਰ ਪਾਰਟਜ਼ ਨਾਲ ਇਸ ‘ਚ ਪੈਰਾਗਲਾਇਡਰ ਵੀ ਫਿੱਟ ਕੀਤਾ ਗਿਆ ਹੈ।

ਕੁਲਦੀਪ ਅਨੁਸਾਰ ਇਹ ਮਿਨੀ ਹੈਲੀਕਾਪਟਰ 10 ਹਜਾਰ ਫੁੱਟ ਦੀ ਉਚਾਈ ਤੱਕ ਉਡਾਨ ਭਰ ਸਕਦਾ ਹੈ ਅਤੇ ਇਸ ‘ਚ ੫ ਲੀਟਰ ਦਾ ਤੇਲ ਟੈਂਕ ਲੱਗਾ ਹੋਇਆ ਹੈ।
Punjabi youth makes flying machine with bike engine ਇੱਕ ਕਿਸਾਨ ਦਾ ਪੁੱਤਰ, ਆਪਣੀ ਇਸ ਉਪਲਬਧੀ ਬਾਰੇ ਆਪਣੇ ਪਿਤਾ ਤੋਂ ਪਹਿਲਾਂ ਹੀ ਵਾਹ ਵਾਹੀ ਲੈ ਚੁੱਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕੁਲਦੀਪ ਇਸ ਮਸ਼ੀਨ ਨੂੰ ਬਣਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ, ਪਰ ਉਹ ਅਸਫਲ ਰਿਹਾ ਸੀ।

—PTC News