“ਇਨਸਾਨੀਅਤ ਅਜੇ ਵੀ ਜ਼ਿੰਦਾ ਹੈ”, ਦਸਤਾਰਾਂ ਦੀ ਮਦਦ ਨਾਲ ਨੌਜਵਾਨਾਂ ਨੇ ਬਚਾਈ ਔਰਤ ਦੀ ਜਾਨ

“ਇਨਸਾਨੀਅਤ ਅਜੇ ਵੀ ਜ਼ਿੰਦਾ ਹੈ”, ਦਸਤਾਰਾਂ ਦੀ ਮਦਦ ਨਾਲ ਨੌਜਵਾਨਾਂ ਨੇ ਬਚਾਈ ਔਰਤ ਦੀ ਜਾਨ,ਜਦੋਂ ਵੀ ਕਿਸੇ ‘ਤੇ ਮੁਸੀਬਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਆਪਣਾ ਹੱਥ ਅੱਗੇ ਵਧਾਉਂਦੀ ਹੈ।ਇਸ ਨੂੰ ਸੱਚ ਕਰ ਦਿਖਾਇਆ ਹੈ ਕਿ 2 ਸਿੱਖ ਨੌਜਵਾਨਾਂ ਨੇ, ਜਿਨ੍ਹਾਂ ਨੇ ਭਾਖੜਾ ਨਹਿਰ ‘ਚ ਡੁੱਬ ਰਹੀ ਬਜ਼ੁਰਗ ਔਰਤ ਦੀ ਜਾਨ ਬਚਾਈ।

ਦਰਅਸਲ, ਇਹਨਾਂ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਨਾਲ ਬਜ਼ੁਰਗ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਆਪਣੀਆਂ ਦੁਕਾਨਾਂ ‘ਤੇ ਜਾ ਰਹੇ ਸਨ।ਇਸੇ ਦੌਰਾਨ ਜਦੋਂ ਉਹ ਨਵਾਂ ਮਲਕਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਬਜ਼ੁਰਗ ਔਰਤ ਨਹਿਰ ‘ਚ ਡੁੱਬਦੀ ਦੇਖੀ।

ਹੋਰ ਪੜ੍ਹੋ:ਸ਼ਿਮਲਾ ਘੁੰਮਣ ਗਏ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ

ਇਸ ਦੌਰਾਨ ਦੋਵੇਂ ਨੌਜਵਾਨਾਂ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਸਿਰਾਂ ‘ਤੇ ਬੰਨ੍ਹੀਆਂ ਦਸਤਾਰਾਂ ਖੋਲ੍ਹ ਕੇ ਇਕ ਦੂਜੇ ਨੂੰ ਗੰਢ ਮਾਰ ਕੇ ਦਸਤਾਰ ਨਹਿਰ ‘ਚ ਕਰ ਦਿੱਤੀ ਅਤੇ ਦੂਜਾ ਨੌਜਵਾਨ ਉਸੇ ਦਸਤਾਰ ਦੀ ਮਦਦ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਨਹਿਰ ‘ਚ ਉਤਰ ਗਿਆ ਤੇ ਔਰਤ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।

-PTC News