Thu, Apr 25, 2024
Whatsapp

ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ ਨੂੰ ਐਲਾਨਿਆ ਗਿਆ ਹਾਟ ਸਪਾਟ, ਜਿੱਥੇ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਖੁੱਲ੍ਹ

Written by  Shanker Badra -- April 16th 2020 03:28 PM
ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ ਨੂੰ ਐਲਾਨਿਆ ਗਿਆ ਹਾਟ ਸਪਾਟ, ਜਿੱਥੇ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਖੁੱਲ੍ਹ

ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ ਨੂੰ ਐਲਾਨਿਆ ਗਿਆ ਹਾਟ ਸਪਾਟ, ਜਿੱਥੇ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਖੁੱਲ੍ਹ

ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ ਨੂੰ ਐਲਾਨਿਆ ਗਿਆ ਹਾਟ ਸਪਾਟ, ਜਿੱਥੇ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਖੁੱਲ੍ਹ:ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਨੂੰ ਰੈਡ ਜ਼ੋਨ (ਹਾਟ ਸਪਾਟ) ਐਲਾਨ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਪਠਾਨਕੋਟ ਤੇ ਨਵਾਂਸ਼ਹਿਰ ਸ਼ਾਮਲ ਹਨ। ਜਦੋਂਕਿ ਮਾਨਸਾ, ਅੰਮ੍ਰਿਤਸਰ, ਲੁਧਿਆਣਾ ਦੇ ਨਾਲ ਮੋਗਾ ਨੂੰ ਜ਼ਿਲ੍ਹੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਰੈੱਡ ਜ਼ੋਨ ਉਹ ਏਰੀਆ ਹੁੰਦਾ ਹੈ, ਜਿਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਹਨ। ਪੰਜਾਬ ਦੇ ਇਹ ਚਾਰੇ ਜ਼ਿਲ੍ਹੇ ਰੈੱਡ ਜ਼ੋਨ ‘ਚ ਸ਼ਾਮਲ ਹੋ ਗਏ ਹਨ, ਜਿੱਥੇ 20 ਅਪ੍ਰੈਲ ਮਗਰੋਂ ਵੀ ਕੋਈ ਖੁੱਲ੍ਹ ਨਹੀਂ ਮਿਲੇਗੀ। ਹੁਣ ਤੱਕ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪੰਜਾਬ ਦੇ 4 ਜ਼ਿਲ੍ਹੇ ਵੀ ਅਜਿਹੇ ਹਨ, ਜਿਥੇ ਹੁਣ ਤੱਕ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ, ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਸ਼ਾਮਲ ਹਨ। ਹਾਟ ਸਪਾਟ ਤੋਂ ਇਲਾਵਾ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਗੈਰ-ਹਾਟ ਸਪਾਟ ਐਲਾਨਿਆ ਗਿਆ ਹੈ। ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਕੋਰੋਨਾ ਦੇ ਬਹੁਤ ਘੱਟ ਮਾਮਲੇ ਹਨ, ਇਸ ਲਈ ਉਨ੍ਹਾਂ ਨੂੰ ਗੈਰ-ਹਾਟ ਸਪਾਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ 10 ਗੈਰ-ਹਾਟ ਸਪਾਟ ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ, ਰੋਪੜ, ਬਰਨਾਲਾ, ਫਰੀਦਕੋਟ, ਫਤਿਹਗੜ ਸਾਹਿਬ, ਸੰਗਰੂਰ, ਕਪੂਰਥਲਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਸ਼ਾਮਲ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 191 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 56 , ਜਲੰਧਰ – 25 , ਪਠਾਨਕੋਟ – 24 , ਨਵਾਂਸ਼ਹਿਰ – 19 , ਅੰਮ੍ਰਿਤਸਰ – 11 , ਲੁਧਿਆਣਾ – 11, ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3,  ਬਰਨਾਲਾ – 2,ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 ,  ਪਟਿਆਲਾ – 6 , ਸੰਗਰੂਰ – 3 , ਸ੍ਰੀ ਮੁਕਤਸਰ ਸਾਹਿਬ – 1 , ਗੁਰਦਾਸਪੁਰ- 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 14 ਮੌਤਾਂ ਹੋ ਚੁੱਕੀਆਂ ਹਨ ਅਤੇ 27 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...