ਸਰਕਾਰ ਨੇ ਆਪਣੀ ਕਹੀ ਪੁਗਾਈ, ਡਿਊਟੀ ‘ਤੇ ਨਾ ਆਉਣ ਵਾਲੇ NHM ਮੁਲਾਜ਼ਮਾਂ ਦੀਆਂ ਸੇਵਾਵਾਂ ਕੀਤੀਆਂ ਖ਼ਤਮ

ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ (ਐਨ.ਐਨ.ਐੱਮ.) ਅਧੀਨ ਹੜਤਾਲ ‘ਤੇ ਗਏ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ,NHM ਦੇ ਡਾਇਰੈਕਟਰ ਵਲੋਂ ਸਿਵਲ ਸਰਜਨਾਂ ਨੂੰ ਪੱਤਰ |Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਇਸ ਪੱਤਰ ਜਿਸ ‘ਤੇ ਮਿਸ਼ਨ ਡਾਇਰੈਕਟਰ ਐਨ.ਐਨ.ਐੱਮ. ਦੇ ਦਸਤਖ਼ਤ ਹਨ, ‘ਚ 4 ਮਈ, 8 ਮਈ ਅਤੇ 10 ਮਈ ਨੂੰ ਹੜਤਾਲ ‘ਤੇ ਗਏ ਕਰਮਚਾਰੀਆਂ ਨੂੰ ਡਿਊਟੀ ‘ਤੇ ਹਾਜ਼ਰ ਹੋਣ ਦੀਆਂ ਅਪੀਲਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਰਹੀ ਹੈ ਇਸ ਲਈ ਸਬੰਧਿਤ ਸਿਵਲ ਸਰਜਨ ਨੂੰ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਕੇ ਸੂਚਨਾ ਭੇਜਣਾ ਯਕੀਨੀ ਬਣਾਉਣ ਅਤੇ ਪੱਤਰ ਨੰ: 68020-21 ਮਿਤੀ 10.05.2021 ਰਾਹੀਂ ਆਪਣੇ ਪੱਧਰ ‘ਤੇ ਵਲੰਟੀਅਰ ਸਟਾਫ਼ ਰੱਖ ਲੈਣ ਦੇ ਅਧਿਕਾਰ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸਿਹਤ ਮਹਿਕਮੇ ‘ਚ ਐਨਐਚਐਮ ਤਹਿਤ ਸੇਵਾਵਾਂ ਨਿਭਾਅ ਰਹੇ ਡਾਕਟਰ, ਨਰਸਾਂ ਤੇ ਹੋਰ ਸਟਾਫ਼ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਹਨ, ਕੋਰੋਨਾ ਕਾਲ ਦੇ ਦੌਰਾਨ ਲਗਾਤਾਰ ਇਹਨਾਂ ਦੀਆਂ ਸੇਵਾਵਾਂ ਜਾਰੀ ਚੱਲ ਰਹੀਆਂ ਸਨ, ਪਰ ਹੁਣ ਨੌਕਰੀ ਪੱਕੀ ਕਰਨ, ਪੂਰੀ ਤਨਖਾਹ ਵਰਗੀਆਂ ਮੰਗਾਂ ਮੰਨਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣ ਵਜੋਂ ਹੜਤਾਲ ਤੇ ਚੱਲ ਰਹੇ ਹਨ।
ਜਿੰਨਾ ਨੂੰ ਸਿਹਤ ਮਹਿਕਮੇ ਵੱਲੋਂ ਬੀਤੇ ਦਿਨੀਂ ਚਿਤਾਵਨੀ ਵੀ ਦਿਤੀ ਗਈ ਸੀ ਕਿ ਉਹ ਫਿਲਹਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਆਪਣੀ ਡਿਊਟੀ ‘ਤੇ ਪਰਤ ਆਉਣ , ਪਰ ਸਰਕਾਰ ਦੀ ਨਾ ਸੁਣਨ ਵਾਲੇ ਇਹਨਾਂ ਹੜਤਾਲੀ ਮੁਜਲਾਜ਼ਮਾਂ ਖਿਲਾਫ ਹੁਣ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ।