ਪੰਜਾਬ ਦਾ ਇਹ ਮਸ਼ਹੂਰ ਗਾਇਕ ਚੜ੍ਹਿਆ #MeToo ਦੇ ਅੜਿੱਕੇ

punjabi singer

ਪੰਜਾਬ ਦਾ ਇਹ ਮਸ਼ਹੂਰ ਗਾਇਕ ਚੜ੍ਹਿਆ #MeToo ਦੇ ਅੜਿੱਕੇ,ਬਠਿੰਡਾ: ਦੇਸ਼ ਵਿੱਚ ਦਿਨ ਬ ਦਿਨ #ME TOO ਦਾ ਸਾਇਆ ਵਧਦਾ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਵੱਲੋਂ ਸ਼ਰੇਆਮ ਉਹਨਾਂ ਨਾਲ ਹੋ ਰਹੀਆਂ ਯੋਨ ਸੋਸ਼ਣ ਦੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ਵਾਇਰਲ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਹੁਣ ਤੱਕ ਕਈ ਵੱਡੇ ਵੱਡੇ ਸਟਾਰ #Me Too ਦੇ ਅੜਿੱਕੇ ਚੜ੍ਹ ਚੁੱਕੇ ਹਨ।

ਅਜਿਹਾ ਇੱਕ ਮਾਮਲਾ ਪੰਜਾਬ ਦੇ ਬਠਿੰਡੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮਸ਼ਹੂਰ ਪੰਜਾਬੀ ਗਾਇਕ ‘ਤੇ ਯੋਨ ਸੋਸ਼ਣ ਦੇ ਇਲਜਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਣੀ ਹੋ ਗਏ ਡੂੰਘੇ’ ਗੀਤ ਨਾਲ ਮਸ਼ਹੂਰ ਹੋਏ ਗਾਇਕ ਸ਼ਿੰਦਾ ਸ਼ੌਂਕੀ ‘ਤੇ 11ਵੀਂ ਜਮਾਤ ‘ਚ ਪੜ੍ਹਦੀ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਬਠਿੰਡਾ ਸਿਵਲ ਲਾਈਨਜ਼ ਪੁਲਿਸ ਨੇ ਦਰਜ ਕੀਤਾ ਹੈ।

ਹੋਰ ਪੜ੍ਹੋ: ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਸਿੰਦਾ ਸ਼ੋਂਕੀ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਜਾਂਚ ਵਿੱਚ ਜੁਟ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ਨਾਲ ਨਜਿੱਠਿਆ ਜਾਵੇਗਾ।

—PTC News