Fri, Apr 19, 2024
Whatsapp

ਪੋਤੇ ਤੇ ਨੂੰਹ ਨੂੰ ਕੋਰੋਨਾ ਤੋਂ ਬਚਾਉਣ ਲਈ ਕੋਰੋਨਾ ਪੀੜਤ ਦਾਦਾ-ਦਾਦੀ ਨੇ ਦਿੱਤੀ ਜਾਨ 

Written by  Shanker Badra -- May 03rd 2021 06:22 PM
ਪੋਤੇ ਤੇ ਨੂੰਹ ਨੂੰ ਕੋਰੋਨਾ ਤੋਂ ਬਚਾਉਣ ਲਈ ਕੋਰੋਨਾ ਪੀੜਤ ਦਾਦਾ-ਦਾਦੀ ਨੇ ਦਿੱਤੀ ਜਾਨ 

ਪੋਤੇ ਤੇ ਨੂੰਹ ਨੂੰ ਕੋਰੋਨਾ ਤੋਂ ਬਚਾਉਣ ਲਈ ਕੋਰੋਨਾ ਪੀੜਤ ਦਾਦਾ-ਦਾਦੀ ਨੇ ਦਿੱਤੀ ਜਾਨ 

ਰਾਜਸਥਾਨ : ਰਾਜਸਥਾਨ ਦੇ ਕੋਟਾ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਬਜ਼ੁਰਗ ਜੋੜਾ ਨੇ ਕਥਿਤ ਤੌਰ 'ਤੇ ਚਲਦੀ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਤੋਂ ਉਨ੍ਹਾਂ ਦੀ ਨੂੰਹ ਅਤੇ ਪੋਤੇ ਨੂੰ ਕੋਰੋਨਾ ਨਾ ਹੋ ਜਾਵੇਂ। ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield [caption id="attachment_494590" align="aligncenter" width="300"]pute te nuh nu corona to bachaun lay dada dadi ne train agge a ke diti jan ਪੋਤੇ ਤੇ ਨੂੰਹ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੋਰੋਨਾ ਪੀੜਤਦਾਦਾ-ਦਾਦੀ ਨੇ ਦਿੱਤੀ ਜਾਨ[/caption] ਜਾਣਕਾਰੀ ਅਨੁਸਾਰ ਹੀਰਾਲਲ ਬੈਰਵਾ (75) ਅਤੇ ਉਸਦੀ ਪਤਨੀ ਸ਼ਾਂਤੀਬਾਈ (70) ਸ਼ਹਿਰ ਦੇ ਪੁਰੋਹਿਤ ਜੀ ਦੇ ਟਪਰੀ ਖੇਤਰ ਵਿੱਚ ਆਪਣੇ 18 ਸਾਲ ਦੇ ਪੋਤੇ ਅਤੇ ਨੂੰਹ ਨਾਲ ਰਹਿੰਦੇ ਸਨ। ਉਸ ਦੇ ਪੁੱਤਰ ਦੀ ਅੱਠ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਬਜ਼ੁਰਗ ਜੋੜੇ ਨੂੰ 29 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਉਦੋਂ ਤੋਂ ਦੋਵੇਂ ਵੱਖਰੇ ਰਹਿ ਰਹੇ ਸਨ। [caption id="attachment_494588" align="aligncenter" width="300"]pute te nuh nu corona to bachaun lay dada dadi ne train agge a ke diti jan ਪੋਤੇ ਤੇ ਨੂੰਹ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੋਰੋਨਾ ਪੀੜਤਦਾਦਾ-ਦਾਦੀ ਨੇ ਦਿੱਤੀ ਜਾਨ[/caption] ਇਸ ਮਗਰੋਂ ਦੋਵਾਂ ਨੇ ਐਤਵਾਰ ਸਵੇਰੇ ਚੰਬਲ ਓਵਰਬ੍ਰਿਜ ਨੇੜੇ ਰੇਲਵੇ ਲਾਈਨ 'ਤੇ ਦਿੱਲੀ-ਮੁੰਬਈ ਅਪ ਟ੍ਰੈਕ' ਤੇ ਰੇਲ ਦੇ ਅੱਗੇ ਛਾਲ ਮਾਰ ਦਿੱਤੀ। ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। [caption id="attachment_494589" align="aligncenter" width="300"]pute te nuh nu corona to bachaun lay dada dadi ne train agge a ke diti jan ਪੋਤੇ ਤੇ ਨੂੰਹ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੋਰੋਨਾ ਪੀੜਤਦਾਦਾ-ਦਾਦੀ ਨੇ ਦਿੱਤੀ ਜਾਨ[/caption] ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ ਦੱਸ ਦੇਈਏ ਕਿ ਬਜ਼ੁਰਗ ਜੋੜੇ ਨੂੰ ਕੋਰੋਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਇਸੇ ਕਾਰਨ ਉਨ੍ਹਾਂ ਇਹ ਕਦਮ ਉਠਾਇਆ ਹੈ। ਅਸਲ ਵਿਚ ਕੋਰੋਨਾ ਵਾਇਰਸ ਨਾਲ ਘੱਟ ਉਮਰ ਦੇ ਲੋਕਾਂ ਨੂੰ ਬਹੁਤਾ ਖ਼ਤਰਾ ਨਹੀਂ ਹੈ। 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਹੋ ਸਕਦਾ ਹੈ, ਪਰ ਜ਼ਿਆਦਾਤਰ ਮਾਮਲਿਆਂ 'ਚ ਅਜਿਹੇ ਮਰੀਜ਼ ਬਿਨਾ ਕਿਸੇ ਦਵਾਈ ਦੇ ਹੀ ਠੀਕ ਹੋ ਰਹੇ ਹਨ। -PTCNews


Top News view more...

Latest News view more...