ਇੰਡੋਨੇਸ਼ੀਆ ਓਪਨ ਦੇ ਫਾਈਨਲ ‘ਚ ਪਹੁੰਚੀ ਪੀ.ਵੀ. ਸਿੰਧੂ

ਇੰਡੋਨੇਸ਼ੀਆ ਓਪਨ ਦੇ ਫਾਈਨਲ ‘ਚ ਪਹੁੰਚੀ ਪੀ.ਵੀ. ਸਿੰਧੂ,ਅੱਜ ਖੇਡੇ ਗਏ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੇ ਜਿੱਤ ਹਾਸਲ ਕਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਸੈਮੀਫਾਈਨਲ ਮੁਕਾਬਲੇ ‘ਚ ਸਿੰਧੂ ਨੇ ਚੀਨ ਦੀ ਚੇਨ ਯੂ ਫੇਈ ਨੂੰ ਹਰਾਇਆ।

ਸਿੰਧੂ ਨੇ 46 ਮਿੰਟ ਤਕ ਚਲੇ ਇਸ ਮੁਕਾਬਲੇ ‘ਚ 21-19, 21-10 ਨਾਲ ਜਿੱਤ ਦਰਜ ਕੀਤੀ। ਫਾਈਨਲ ‘ਚ ਉਨ੍ਹਾਂ ਦਾ ਸਾਹਮਣਾ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ਮੁਕਾਬਲੇ ‘ਚ ਯਾਮਾਗੁਚੀ ਨੇ ਚੀਨੀ ਤਾਈਪੇ ਦੀ ਤਾਈ ਯਿੰਗ ਨੂੰ ਹਰਾਇਆ ਹੈ।

-PTC News